Friday, November 15, 2024
HomeBreakingਜਲੰਧਰ ਦੇ ਬੈਂਕ 'ਚ ਬਜ਼ੁਰਗ ਵਿਅਕਤੀ ਤੋਂ 4 ਲੱਖ ਲੁੱਟ ਕੇ ਮੁਲਜ਼ਮ...

ਜਲੰਧਰ ਦੇ ਬੈਂਕ ‘ਚ ਬਜ਼ੁਰਗ ਵਿਅਕਤੀ ਤੋਂ 4 ਲੱਖ ਲੁੱਟ ਕੇ ਮੁਲਜ਼ਮ ਹੋਏ ਫ਼ਰਾਰ।

ਜਲੰਧਰ ਤੋਂ ਇੰਡੀਅਨ ਬੈਂਕ ‘ਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਬੈਂਕ ਵਿਚ 4 ਲੱਖ ਰੁਪਏ ਜਮ੍ਹਾ ਕਰਵਾਉਣ ਆਏ ਬਜ਼ੁਰਗ ਵਿਅਕਤੀ ਨੂੰ ਇੱਕ ਲੁਟੇਰਾ ਲੁੱਟ ਕੇ ਭੱਜ ਗਿਆ ਹੈ। ਜਾਣਕਾਰੀ ਦੇ ਅਨੁਸਾਰ ਲੁਟੇਰੇ ਨੇ ਬਜ਼ੁਰਗ ਨੂੰ ਬੈਂਕ ਦਾ ਕਰਮਚਾਰੀ ਦੱਸਿਆ ਅਤੇ ਬਜ਼ੁਰਗ ਦੇ ਭਰੇ ਹੋਏ ਵਾਊਚਰ ਵਿੱਚ ਗਲਤੀ ਕੱਢ ਦਿੱਤੀ। ਇਸ ਤੋਂ ਬਾਅਦ ਪੈਸੇ ਜਮ੍ਹਾ ਕਰਵਾਉਣ ਦਾ ਕਹਿ ਕੇ ਲੁਟੇਰਾ ਕੈਸ਼ ਲੈ ਕੇ ਭੱਜ ਗਿਆ।ਇਹ ਸਾਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਹੈ ।

ਸੂਚਨਾ ਦੇ ਅਨੁਸਾਰ ਫਗਵਾੜਾ ‘ਚ ਸਥਿਤ ਰਾਜਨ ਇਲੈਕਟ੍ਰੀਕਲ ਦਾ ਮਾਲਕ ਵਿਜੇ ਚੋਪੜਾ (80 ) ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ‘ਚ ਪੈਸੇ ਜਮ੍ਹਾ ਕਰਵਾਉਣ ਲਈ ਗਏ ਸੀ। ਬੈਂਕ ਵਿੱਚ ਪਹਿਲਾਂ ਤੋਂ ਹੀ ਮੌਜੂਦ ਇੱਕ ਲੁਟੇਰੇ ਨੇ ਖੁਦ ਨੂੰ ਬੈਂਕ ਕਰਮਚਾਰੀ ਦੱਸ ਕੇ ਬਜ਼ੁਰਗ ਵਿਜੇ ਚੋਪੜਾ ਨੂੰ ਆਖਿਆ ਕਿ ਤੁਸੀਂ ਵਾਊਚਰ ਸਹੀ ਤਰੀਕੇ ਨਾਲ ਨਹੀਂ ਭਰਿਆ, ਲੁਟੇਰੇ ਨੇ ਕਿਹਾ ਕਿ ਪੈਸੇ ਮੈਨੂੰ ਦੇ ਦਿਓ, ਕਾਊਂਟਰ ‘ਤੇ ਜਮ੍ਹਾ ਕਰਾ ਦਿੰਦਾ ਹੈ।

ਬੈਂਕ ਦਾ ਕਰਮਚਾਰੀ ਸਮਝ ਕੇ ਬਜ਼ੁਰਗ ਨੇ ਉਸ ਨੂੰ ਪੈਸੇ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਲੁਟੇਰਾ ਕਾਊਂਟਰ ‘ਤੇ ਜਾਣ ਦੀ ਜਗ੍ਹਾ ਤੇ ਬੈਂਕ ਦਾ ਦਰਵਾਜ਼ਾ ਖੋਲ੍ਹ ਕੇ ਭੱਜ ਜਾਂਦਾ ਹੈ। ਵਿਜੇ ਚੋਪੜਾ ਨੇ ਰੌਲਾ ਪਾ ਦਿੱਤਾ, ਪਰ ਉਦੋਂ ਤੱਕ ਲੁਟੇਰਾ ਫਰਾਰ ਹੋ ਗਿਆ ਸੀ। ਬਜ਼ੁਰਗ ਨੇ ਦੱਸਿਆ ਕਿ ਪੈਸਿਆਂ ਵਿੱਚ 100, 500 ਅਤੇ 2 ਹਜ਼ਾਰ ਰੁਪਏ ਦੇ ਨੋਟ ਸ਼ਾਮਿਲ ਸੀ । ਇਸ ਮਾਮਲੇ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ|

ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਲੁਟੇਰੇ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦਿੱਤਾ। ਇਸ ਦੇ ਨਾਲ ਹੀ ਬੈਂਕ ਮੁਲਾਜ਼ਮਾਂ ਨੇ ਦੱਸਿਆ ਹੈ ਕਿ ਲੁਟੇਰੇ ਨੂੰ ਪਹਿਲਾਂ ਕਦੇ ਬੈਂਕ ਵਿੱਚ ਨਹੀਂ ਦੇਖਿਆ ਸੀ। ਪੁਲਿਸ ਹੁਣ ਲੁਟੇਰੇ ਦੀ ਤਲਾਸ਼ ‘ਚ ਲੱਗੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments