Friday, November 15, 2024
HomeBreakingਜਲੰਧਰ 'ਚ ਇਮੀਗ੍ਰੇਸ਼ਨ ਵਾਲਿਆਂ ਨੇ ਲੋਕਾਂ ਨਾਲ ਕੀਤੀ ਠੱਗੀ : ਦੋ ਸਾਲਾਂ...

ਜਲੰਧਰ ‘ਚ ਇਮੀਗ੍ਰੇਸ਼ਨ ਵਾਲਿਆਂ ਨੇ ਲੋਕਾਂ ਨਾਲ ਕੀਤੀ ਠੱਗੀ : ਦੋ ਸਾਲਾਂ ‘ਚ ਪੀ.ਆਰ.ਦੇ ਨਾਂ ‘ਤੇ ਲੁਟੇ ਲੱਖਾਂ ਰੁਪਏ |

ਜਲੰਧਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਜਲੰਧਰ ‘ਚ ਵੀਜ਼ਾ ਨੂੰ ਲੈ ਕੇ ਧੋਖਾਧੜੀ ਕਰਨ ਵਾਲੀ ਇੱਕ ਹੋਰ ਇਮੀਗ੍ਰੇਸ਼ਨ ਕੰਪਨੀ ਸਾਹਮਣੇ ਆਈ ਹੈ। ਜਲੰਧਰ ਦੇ ਨਾਮਦੇਵ ਚੌਕ ਨੇੜੇ ਇੱਕ ਇਮੀਗ੍ਰੇਸ਼ਨ ਕੰਪਨੀ ਨੇ ਦੋ ਸਾਲ ਪਹਿਲਾਂ 45 ਦਿਨਾਂ ਵਿੱਚ ਪੁਰਤਗਾਲ ਵੀਜ਼ਾ ਲਗਵਾਉਣ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਲਏ ਸੀ। ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਪੁਰਤਗਾਲ ਦਾ ਵੀਜ਼ਾ ਨਹੀਂ ਦਿੱਤਾ ਗਿਆ।

Henley Passport Index 2023: With India on this spot, Indians can travel visa-free  to 59 destinations | Lifestyle News,The Indian Express

ਜਿਨ੍ਹਾਂ ਲੋਕਾਂ ਨਾਲ ਧੋਖਾ ਹੋਇਆ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਇਮੀਗ੍ਰੇਸ਼ਨ ਕੰਪਨੀ ਨਾ ਤਾਂ ਪੈਸੇ ਵਾਪਸ ਦੇ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਵੀਜ਼ਾ ਦੇ ਰਹੀ ਹੈ। ਜਦੋਂ ਇਮੀਗ੍ਰੇਸ਼ਨ ਕੰਪਨੀ ਨੇ ਲੱਖਾਂ ਰੁਪਏ ਲਏ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਸਾਲਾਂ ‘ਚ ਸਭ ਨੂੰ ਪੁਰਤਗਾਲ ਦੀ ਪੀ.ਆਰ ਵੀ ਮਿਲ ਜਾਵੇਗੀ ਪਰ ਹਾਲੇ ਤੱਕ ਵੀਜ਼ਾ ਨਹੀਂ ਮਿਲਿਆ।

ਜਲੰਧਰ ‘ਚ ਇਮੀਗ੍ਰੇਸ਼ਨ ਕੰਪਨੀ ਨੇ ਥੋੜ੍ਹੇ ਦਿਨਾਂ ਦੇ ਅੰਦਰ ਪੁਰਤਗਾਲ ਦਾ ਵੀਜ਼ਾ ਲਗਵਾਉਣ ਦਾ ਇਸ਼ਤਿਹਾਰ ਲਗਾਇਆ ਸੀ। ਇਸ ਤੋਂ ਬਾਅਦ ਇਮੀਗ੍ਰੇਸ਼ਨ ਕੰਪਨੀ ‘ਚ 20 ਤੋਂ ਵੱਧ ਲੋਕਾਂ ਨੇ ਆਪਣੇ ਦਸਤਾਵੇਜ਼ ਦਿੱਤੇ ਸੀ। ਇਮੀਗ੍ਰੇਸ਼ਨ ਕੰਪਨੀ ਨੇ ਪ੍ਰੋਸੈਸਿੰਗ ਦੇ ਨਾਂ ‘ਤੇ 60 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਲਏ ਸੀ । ਸਾਰਿਆਂ ਤੋਂ ਲੱਖਾਂ ਰੁਪਏ ਲੈ ਕੇ ਵੀ ਇਮੀਗ੍ਰੇਸ਼ਨ ਕੰਪਨੀ ਨੇ ਵੀਜ਼ੇ ਨਹੀਂ ਦਿੱਤੇ।

ਲੋਕਾਂ ਨੇ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ਼ ਸ਼ਿਕਾਇਤ ਵੀ ਦਰਜ਼ ਕਰਵਾਈ ਹੈ। ਪਰ ਪੁਲਿਸ ਵੱਲੋ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ।

RELATED ARTICLES

LEAVE A REPLY

Please enter your comment!
Please enter your name here

Most Popular

Recent Comments