Nation Post

ਜਲੰਧਰ: ਅਟੈਚੀ ਚੋਂ ਮਿਲੀ ਜਵਾਨ ਮੁੰਡੇ ਦੀ ਲਾਸ਼, ਹਰ ਪਾਸੇ ਸਨਸਨੀ ‘ਤੇ ਡਰ ਦਾ ਮਾਹੌਲ

jalandhar

ਜਲੰਧਰ: ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਹਰ ਪਾਸੇ ਸਨਸਨੀ ਅਤੇ ਡਰ ਦਾ ਮਾਹੌਲ ਬਣਾ ਦਿੱਤਾ ਹੈ। ਦਰਅਸਲ, ਮੰਗਲਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲਾਲ ਰੰਗ ਦੇ ਬ੍ਰੀਫਕੇਸ ‘ਚੋਂ ਇਕ ਲਾਸ਼ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਸਟੇਸ਼ਨ ਛਾਉਣੀ ਵਿੱਚ ਤਬਦੀਲ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਇਕ ਰਾਹਗੀਰ ਨੇ ਬ੍ਰੀਫਕੇਸ ਨਾਲ ਲਾਸ਼ ਦੀਆਂ ਲੱਤਾਂ ਲਟਕਦੀਆਂ ਦੇਖੀਆਂ, ਜਿਸ ਤੋਂ ਬਾਅਦ ਪੂਰੇ ਸਟੇਸ਼ਨ ‘ਚ ਹਫੜਾ-ਦਫੜੀ ਮਚ ਗਈ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬ੍ਰੀਫਕੇਸ ਨੂੰ ਕਬਜ਼ੇ ‘ਚ ਲੈ ਲਿਆ। ਡਾਗ ਸਕੁਐਡ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ।

Exit mobile version