Monday, February 24, 2025
HomeBreakingਚੰਡੀਗੜ੍ਹ ‘ਚ ਟ੍ਰੈਫਿਕ ਚਲਾਨਾਂ ਤੋਂ ਹੋਈ ਕਰੋੜਾਂ ਦੀ ਕਮਾਈ; ਕੈਮਰੇ ਲਗਾਉਣ ਨਾਲ...

ਚੰਡੀਗੜ੍ਹ ‘ਚ ਟ੍ਰੈਫਿਕ ਚਲਾਨਾਂ ਤੋਂ ਹੋਈ ਕਰੋੜਾਂ ਦੀ ਕਮਾਈ; ਕੈਮਰੇ ਲਗਾਉਣ ਨਾਲ ਹੋਇਆ ਵਾਧਾ |

ਚੰਡੀਗੜ੍ਹ ਟ੍ਰੈਫਿਕ ਪੁਲਿਸ ਲਗਾਤਾਰ ਸ਼ਹਿਰ ਵਾਸੀਆਂ ਅਤੇ ਬਾਹਰਲੇ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਚਲਾਨ ਕੱਟ ਰਹੀ ਹੈ। ਬੀਤੇ ਸਾਲ ਹੀ ਟ੍ਰੈਫਿਕ ਪੁਲਿਸ ਨੇ ਚਲਾਨਾਂ ਰਾਹੀਂ 10 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਸਾਲ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਉਦਘਾਟਨ ਤੋਂ ਬਾਅਦ ਸ਼ਹਿਰ ਵਿੱਚ ਸਮਾਰਟ ਕੈਮਰਿਆਂ ਰਾਹੀਂ ਕਮਾਈ ਚ ਹੋਰ ਵਾਧਾ ਦੇਖਣ ਨੂੰ ਮਿਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜਨਵਰੀ ਵਿੱਚ ਟ੍ਰੈਫਿਕ ਚਲਾਨਾਂ ਤੋਂ 77,73,300 ਰੁਪਏ ਦੀ ਕਮਾਈ ਕੀਤੀ ਗਈ ਸੀ। ਈ-ਚਲਾਨ ਐਪਲੀਕੇਸ਼ਨ ਸੌਫਟਵੇਅਰ ਦੇ ਤਹਿਤ 1 ਜਨਵਰੀ, 2022 ਤੋਂ 7 ਫਰਵਰੀ, 2023 ਤੱਕ ਕੁੱਲ 5,84,746 TVIS/ਪੋਸਟਲ ਚਲਾਨ ਜਾਰੀ ਕੀਤੇ ਸੀ ।

ਸੂਚਨਾ ਦੇ ਅਨੁਸਾਰ ਸਾਲ 2019 ਵਿੱਚ ਚੰਡੀਗੜ੍ਹ ਵਿੱਚ ਟ੍ਰੈਫਿਕ ਚਲਾਨਾਂ ਤੋਂ 5,81,51,850 ਰੁਪਏ ਕਮਾਏ ਗਏ ਅਤੇ ਸਾਲ 2020 ਵਿੱਚ, ਇਹ ਕਮਾਈ ਵਧ ਕੇ 8,77,04,130 ਰੁਪਏ ਹੋ ਗਈ ਸੀ। ਇਸ ਤੋਂ ਬਾਅਦ ਸਾਲ 2021 ਵਿੱਚ 12,51,78,578 ਰੁਪਏ ਕਮਾਏ ਅਤੇ 2022 ਵਿੱਚ, ਚਲਾਨ ਦੀ ਰਕਮ ਵਜੋਂ 10,18,07,200 ਰੁਪਏ ਇਕੱਠੇ ਕੀਤੇ ਹੋਏ ਸੀ|ਦੱਸਿਆ ਗਿਆ ਹੈ ਕਿ ਸਮਾਰਟ ਕੈਮਰਿਆਂ ਤੋਂ ਬਾਅਦ ਟ੍ਰੈਫਿਕ ਚਲਾਨਾਂ ਤੋਂ ਹੋਣ ਵਾਲੀ ਕਮਾਈ ਵਿੱਚ ਕਾਫੀ ਵਾਧਾ ਹੋਇਆ ਹੈ।

Chandigarh: No challans to be issued via new CCTV cameras for now

ਇਸ ਦੇ ਨਾਲ ਹੀ RTI ਵਿੱਚ ਦੱਸਿਆ ਗਿਆ ਹੈ ਕਿ ਟ੍ਰੈਫਿਕ ਪੁਲਿਸ ਦੇ ਈ-ਚਲਾਨ ਐਪਲੀਕੇਸ਼ਨ ਸਾਫਟਵੇਅਰ ਵਿੱਚ ਟ੍ਰੈਫਿਕ ਚਲਾਨ ਸਬੰਧੀ ਬਕਾਇਆ ਅਤੇ ਬਕਾਇਆ ਰਕਮ ਦੀ ਸੂਚਨਾ ਲੈਣ ਦਾ ਕੋਈ ਇੰਤਜਾਮ ਨਹੀਂ ਹੈ। ਇਹ ਜਾਣਕਾਰੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਚੰਡੀਗੜ੍ਹ ਸਥਿਤ RTI ਕਾਰਕੁਨ ਆਰ.ਕੇ ਗਰਗ ਵੱਲੋਂ ਇੱਕ RTI ਪੁੱਛਗਿੱਛ ਵਿੱਚ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments