ਸਮੱਗਰੀ…
ਅੰਡੇ – 6-7
ਪਿਆਜ਼ – 2
ਗਾਜਰ – 1 ਕੱਪ
ਸ਼ਿਮਲਾ ਮਿਰਚ – 1 ਕੱਪ
ਦੁੱਧ – 4-5 ਚਮਚ
ਧਨੀਆ ਪੱਤੇ – 1 ਕੱਪ
ਟਮਾਟਰ – 2
ਕਾਲੀ ਮਿਰਚ ਪਾਊਡਰ – 1/2 ਚੱਮਚ
ਸੁਆਦ ਲਈ ਲੂਣ
ਵਿਅੰਜਨ…
1. ਸਭ ਤੋਂ ਪਹਿਲਾਂ ਇਕ ਕਟੋਰੀ ‘ਚ ਅੰਡੇ ਨੂੰ ਤੋੜ ਕੇ ਚੰਗੀ ਤਰ੍ਹਾਂ ਨਾਲ ਪੀਟ ਲਓ।
2. ਇਸ ਤੋਂ ਬਾਅਦ ਇਸ ‘ਚ ਦੁੱਧ ਮਿਲਾਓ ਅਤੇ ਇਕ ਵਾਰ ਫਿਰ ਤੋਂ ਪੀਟ ਲਓ।
3. ਗਾਜਰ, ਸ਼ਿਮਲਾ ਮਿਰਚ, ਪਿਆਜ਼, ਟਮਾਟਰ, ਧਨੀਆ ਧੋ ਕੇ ਬਾਰੀਕ ਕੱਟ ਲਓ।
4. ਕੱਟਣ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅੰਡੇ ਦੇ ਘੋਲ ‘ਚ ਮਿਲਾ ਲਓ।
5. ਇਸ ਘੋਲ ‘ਚ ਨਮਕ ਅਤੇ ਕਾਲੀ ਮਿਰਚ ਪਾਓ ਅਤੇ ਮਿਕਸ ਕਰੋ।
6. ਇਕ ਮਫਿਨ ਟ੍ਰੇ ਲਓ ਅਤੇ ਇਸ ਨੂੰ ਤੇਲ ਨਾਲ ਚੰਗੀ ਤਰ੍ਹਾਂ ਗਰੀਸ ਕਰੋ।
7. ਅੰਡੇ ਦੇ ਮਿਸ਼ਰਣ ਨੂੰ ਮੋਲਡ ਵਿੱਚ ਡੋਲ੍ਹ ਦਿਓ। ਇਸ ਤੋਂ ਬਾਅਦ ਮਾਈਕ੍ਰੋਵੇਵ ‘ਚ 180 ਡਿਗਰੀ ਸੈਲਸੀਅਸ ‘ਤੇ 10-15 ਮਿੰਟ ਤੱਕ ਪਕਾਓ।
8. ਵਿਚਕਾਰ ਇਕ ਵਾਰ ਜ਼ਰੂਰ ਦੇਖੋ ਕਿ ਮਿਸ਼ਰਣ ਚੰਗੀ ਤਰ੍ਹਾਂ ਬੇਕ ਹੋ ਰਿਹਾ ਹੈ।
9. ਇਸ ਤੋਂ ਬਾਅਦ ਹੌਲੀ-ਹੌਲੀ ਅੰਡੇ ਦੇ ਕੱਪ ਨੂੰ ਮੋਲਡ ‘ਚੋਂ ਕੱਢ ਲਓ।
10. ਤੁਹਾਡੇ ਸਵਾਦਿਸ਼ਟ ਅੰਡੇ ਦੇ ਕੱਪ ਤਿਆਰ ਹਨ। ਟਮਾਟਰ ਦੀ ਚਟਣੀ ਨਾਲ ਗਰਮਾ-ਗਰਮ ਸਰਵ ਕਰੋ।