ਚੰਡੀਗੜ੍ਹ: ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਐਨ.ਆਈ.ਏ. NIA ਨੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ, ਡਰੱਗ ਰੈਕੇਟ ਅਤੇ ਅੱਤਵਾਦੀ ਸਬੰਧਾਂ ਦੇ ਸਬੰਧ ਵਿੱਚ ਵਿਸ਼ੇਸ਼ NIA ਅਦਾਲਤ ਤੋਂ ਲਾਰੇਂਸ ਬਿਸ਼ਨੋਈ ਦੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ। ਬਿਸ਼ਨੋਈ ਨੂੰ ਐਨਆਈਏ ਵੱਲੋਂ ਯੂਏਪੀਏ ਤਹਿਤ ਹਿਰਾਸਤ ਵਿੱਚ ਲੈਣ ਤੋਂ ਬਾਅਦ ਅੱਜ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ NIA ਨੂੰ ਦਿੱਤਾ ਹੈ।
ਅੱਤਵਾਦ ਨਾਲ ਸਬੰਧ
ਦੱਸ ਦੇਈਏ ਕਿ NIA ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਉਸ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਬਿਸ਼ਨੋਈ ਦੇ ਅੱਤਵਾਦ ਨਾਲ ਵੀ ਸਬੰਧ ਬਣਾਏ ਜਾ ਰਹੇ ਸਨ, ਕਈ ਤਰ੍ਹਾਂ ਦੇ ਇਨਪੁਟਸ ਸਾਹਮਣੇ ਆ ਰਹੇ ਸਨ। ਇਸੇ ਮਾਮਲੇ ‘ਚ NIA ਨੇ ਉਸ ਖਿਲਾਫ ਇਹ ਕਾਰਵਾਈ ਕੀਤੀ ਹੈ। ਉਸ ਨੂੰ ਬਠਿੰਡਾ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।