ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਵੀਰਵਾਰ ਨੂੰ ਦੋ ਨਾਬਾਲਗ ਭੈਣਾਂ ਬਠਿੰਡਾ ਜੇਲ੍ਹ ਪਹੁੰਚੀਆਂ। ਇਹ ਦੋਵੇਂ ਕੁੜੀਆਂ ਦਿੱਲੀ ਦੀਆਂ ਰਹਿਣ ਵਾਲੀਆਂ ਹਨ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਦੇਖਿਆ ਅਤੇ ਉਸ ਤੋਂ ਬਾਅਦ ਲਾਰੈਂਸ ਦੀ ਫੈਨ ਬਣ ਗਈਆਂ । ਦੋਵੇਂ ਭੈਣਾਂ ਪਰਿਵਾਰ ਨੂੰ ਝੂਠ ਬੋਲ ਕੇ ਵੀਰਵਾਰ ਨੂੰ ਲਾਰੈਂਸ ਨੂੰ ਮਿਲਣ ਲਈ ਬਠਿੰਡਾ ਜੇਲ੍ਹ ਪਹੁੰਚੀਆਂ । ਫਿਲਹਾਲ ਪੁਲਿਸ ਨੇ ਦੋਵਾਂ ਨੂੰ ਸਖੀ ਕੇਂਦਰ ਭੇਜ ਦਿੱਤਾ ਹੈ। ਦੋਵਾਂ ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਲਾਰੈਂਸ ਨੂੰ ਮਿਲਣ ਆਈਆਂ ਦੋਵੇ ਭੈਣਾਂ ਵਿੱਚੋਂ ਇੱਕ ਅਠਵੀ ਅਤੇ ਦੂਜੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਜਦੋਂ ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਤਾਂ ਉਸ ਵਿੱਚ ਲਾਰੈਂਸ ਬਿਸ਼ਨੋਈ ਦੀਆਂ ਕਈ ਤਸਵੀਰਾਂ ਮਿਲੀਆਂ। ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਲਾਰੇਂਸ ਦਾ ਇੰਟਰਵਿਊ ਦੇਖਣ ਤੋਂ ਬਾਅਦ ਉਨ੍ਹਾਂ ਦੇ ਮਨ ‘ਚ ਉਸ ਨੂੰ ਮਿਲਣ ਦਾ ਸ਼ੋਂਕ ਪੈਦਾ ਹੋ ਗਿਆ।
ਦੋਵਾਂ ਨੇ ਆਪਣੇ ਪਰਿਵਾਰ ਨੂੰ ਅੰਮ੍ਰਿਤਸਰ ਜਾਣ ਦਾ ਦੱਸਿਆ ਸੀ | ਦੋਵੇਂ ਕੁੜੀਆਂ ਦਿੱਲੀ ਤੋਂ ਫਾਜ਼ਿਲਕਾ ਜਾਣ ਵਾਲੀ ਰੇਲਗੱਡੀ ਵਿੱਚ ਸਵਾਰ ਹੋ ਕੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਦੋਵੇਂ ਆਟੋ ਫੜ ਕੇ ਕੇਂਦਰੀ ਜੇਲ੍ਹ ਪਹੁੰਚ ਗਈਆਂ ।
ਲਾਰੈਂਸ ਨਾਲ ਮੁਲਾਕਾਤ ਦੀ ਖ਼ਬਰ ਸੁਣਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਦੋਂ ਦੋਵਾਂ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਉਹ ਲਾਰੈਂਸ ਦੀਆ ਫੈਨ ਹਨ ਅਤੇ ਇੰਟਰਵਿਊ ਦੇਖਣ ਤੋਂ ਬਾਅਦ ਉਹ ਉਸ ਨੂੰ ਮਿਲਣ ਆਈਆਂ ਸਨ। ਨਾਬਾਲਗ ਹੋਣ ਦੇ ਕਾਰਨ ਪੁਲਿਸ ਨੇ ਦੋਵਾਂ ਨੂੰ ਸਖੀ ਕੇਂਦਰ ਭੇਜ ਦਿੱਤਾ ਹੈ।
ਪੁਲਿਸ ਨੇ ਦੋਵਾਂ ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਦੋਵੇਂ ਪਰਿਵਾਰ ਜਲਦੀ ਹੀ ਬਠਿੰਡਾ ‘ਚ ਆ ਜਾਣਗੇ। ਪਰ ਹਾਲੇ ਉਨ੍ਹਾਂ ਨੂੰ ਕੁੜੀਆਂ ਦੀ ਕਸਟਡੀ ਨਹੀਂ ਮਿਲੇਗੀ। ਪਹਿਲਾਂ ਦੋਵਾਂ ਕੁੜੀਆਂ ਦੀ ਕਾਊਂਸਲਿੰਗ ਹੋਵੇਗੀ । ਜਿਸ ਤੋਂ ਬਾਅਦ ਹੀ ਦੋਵਾਂ ਨੂੰ ਪਰਿਵਾਰ ਕੋਲ ਸੌਂਪਿਆ ਜਾਵੇਗਾ।