ਗੁਜਰਾਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਉਹ ਅੱਜ ਸ਼ਾਮ ਸਾਢੇ ਪੰਜ ਵਜੇ ਅਹਿਮਦਾਬਾਦ ਵਿੱਚ ਸਾਬਰਮਤੀ ਰਿਵਰਫਰੰਟ ਫੁੱਟ ਓਵਰ ਬ੍ਰਿਜ (FOB) ‘ਅਟਲ ਬ੍ਰਿਜ’ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਸਾਬਰਮਤੀ ਰਿਵਰਫਰੰਟ ‘ਤੇ ਖਾਦੀ ਸਮਾਰੋਹ ਨੂੰ ਸੰਬੋਧਨ ਕਰਨਗੇ।
Doesn’t the Atal Bridge look spectacular! pic.twitter.com/6ERwO2N9Wv
— Narendra Modi (@narendramodi) August 26, 2022
ਦੱਸ ਦੇਈਏ ਕਿ ਐਲਿਸ ਬ੍ਰਿਜ ਅਤੇ ਸਰਦਾਰ ਬ੍ਰਿਜ ਦੇ ਵਿਚਕਾਰ ਬਣੇ ਇਸ ਫੁੱਟਓਵਰ ਬ੍ਰਿਜ ਦੇ ਨਿਰਮਾਣ ‘ਚ ਕਈ ਗੱਲਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। 300 ਮੀਟਰ ਦੇ ਇਸ ਪੁਲ ਵਿੱਚ ਕਲਾ ਅਤੇ ਸੱਭਿਆਚਾਰ ਦੀ ਅਨੋਖੀ ਝਲਕ ਦੇਖਣ ਨੂੰ ਮਿਲਦੀ ਹੈ। ਪੂਰਬ ਅਤੇ ਪੱਛਮ ਨੂੰ ਜੋੜਨ ਵਾਲਾ ਇਹ ਪੁਲ ਮਲਟੀਲੇਵਲ ਕਾਰ ਪਾਰਕਿੰਗ, ਈਸਟ-ਵੈਸਟ ਬੈਂਕ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ। ਇਸ ਪੁਲ ਨੂੰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਹੈ।