Friday, November 15, 2024
HomePunjabਖੇਡ ਜਗਤ ਨੂੰ ਲੱਗਾ ਵੱਡਾ ਸਦਮਾ, ਕਬੱਡੀ ਖਿਡਾਰੀ ਦੀ ਕੈਨਡਾ ਵਿੱਚ ਹੋਈ...

ਖੇਡ ਜਗਤ ਨੂੰ ਲੱਗਾ ਵੱਡਾ ਸਦਮਾ, ਕਬੱਡੀ ਖਿਡਾਰੀ ਦੀ ਕੈਨਡਾ ਵਿੱਚ ਹੋਈ ਮੌਤ |ਮਾਪਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ, ਅੰਤਿਮ ਦਰਸ਼ਨ ਲਈ ਤਰਸ ਰਹੇ ਬਜ਼ੁਰਗ ਮਾਪੇ |

ਮੋਗਾ ਦੇ ਰਹਿਣ ਵਾਲੇ 28 ਸਾਲਾ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਦੀ ਸੋਮਵਾਰ ਨੂੰ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ। 26 ਫਰਵਰੀ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ |

ਮੋਗਾ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਦਾ 17 ਜਨਵਰੀ ਨੂੰ ਕੈਨੇਡਾ ਵਿੱਚ ਮੌਤ ਹੋ ਗਈ ਸੀ। ਹਾਲੇ ਮਹੀਨਾ ਪਹਿਲਾਂ ਹੀ ਅਮਰਪ੍ਰੀਤ ਆਪਣੀ ਪਤਨੀ ਨਾਲ ਕੈਨੇਡਾ ਗਏ ਸੀ। ਸਾਧਨ ਦੀ ਘਾਟ ਕਾਰਨ ਅਮਰਪ੍ਰੀਤ ਸਿੰਘ ਦੀ ਮ੍ਰਿਤ ਦੇਹ ਭਾਰਤ ਨਹੀਂ ਲਿਆ ਸਕਦੇ , ਜਿਸ ਕਾਰਨ ਅਮਰਪ੍ਰੀਤ ਦੇ ਬਜ਼ੁਰਗ ਮਾਪੇ ਆਪਣੇ ਪੁੱਤਰ ਦੇ ਆਖਰੀ ਵਾਰ ਗਲੇ ਲੱਗਣ ਲਈ ਤਰਸ ਰਹੇ ਨੇ । ਸੂਚਨਾ ਅਨੁਸਾਰ 26 ਫਰਵਰੀ ਨੂੰ ਕੈਨੇਡਾ ‘ਚ ਅੰਤਿਮ ਸੰਸਕਾਰ ਕੀਤਾ ਜਾਣਾ ਹੈ । ਇਸ ਲਈ ਉਨ੍ਹਾਂ ਦੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਆਪਣੇ ਪੁੱਤਰ ਦੇ ਆਖ਼ਿਰੀ ਵਾਰ ਦਰਸ਼ਨ ਕਰਨ ਲਈ ਬੇਨਤੀ ਅਰਜ਼ ਕੀਤੀ ਹੈ |

ਮਾਂ ਬਾਪ ਨੇ ਅੱਖਾਂ ਚ ਹੰਝੂ ਭਰ ਕੇ ਕਿਹਾ ਕਿ ਉਨ੍ਹਾਂ ਦੇ ਕੋਲ ਆਪਣੇ ਪੁੱਤ ਦੇ ਸਸਕਾਰ ਵਿੱਚ ਜਾਣ ਲਈ ਜਾਂ ਦੇਹ ਨੂੰ ਭਾਰਤ ਲਿਆਉਣ ਲਈ ਕੋਈ ਸਾਧਨ ਨਹੀਂ ਹੈ |। ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਰਜਿੰਦਰ ਕੌਰ ਨੇ ਹੰਝੂ ਵਹਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਲਾਏ ਸੀ ,ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ।

ਅਮਰਪ੍ਰੀਤ ਸਿੰਘ ਦੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਵੀ ਕੈਨੇਡਾ ਚਲੀ ਗਈ ਸੀ। ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਗਏ ਸੀ, ਉੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਮਾਪਿਆਂ ਨੇ ਦੱਸਿਆ ਕਿ ਪੁੱਤ ਨੂੰ ਇੱਕ ਆਖ਼ਿਰੀ ਵਾਰ ਦੇਖਣ ਲਈ ਕੈਨੇਡਾ ਜਾਣਾ ਸੀ ਪਰ ਉਨ੍ਹਾਂ ਕੋਲ ਪੈਸੇ ਨਹੀਂ ਹਨ ਤੇ ਨਾ ਕੋਈ ਸਾਧਨ ਹੈ ਜਿਸ ਚ ਦੇਹ ਨੂੰ ਲੈ ਕੇ ਆ ਸਕਣ ।

RELATED ARTICLES

LEAVE A REPLY

Please enter your comment!
Please enter your name here

Most Popular

Recent Comments