ਕੋਲਕਾਤਾ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਸਾਊਦੀ ਏਅਰਲਾਈਨਜ਼ ਦੇ ਕਾਰਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਦੇ ਅਨੁਸਾਰ ਹਵਾ ਦੇ ਕਾਰਨ ਫਲਾਈਟ ਦੀ ਵਿੰਡ ਸ਼ੀਲਡ ਟੁੱਟ ਚੁੱਕੀ ਸੀ, ਜਿਸ ‘ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ । ਕੋਈ ਵੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਦਿੱਤੀ ਗਈ। ਕਾਰਗੋ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ।
ਪਾਇਲਟ ਨੇ ਸੂਚਨਾ ਦਿੰਦੇ ਹੋਏ ਕਿਹਾ ਕਿ ਹਵਾ ਤੇਜ਼ ਹੋਣ ਦੀ ਵਜ੍ਹਾ ਨਾਲ ਜਹਾਜ਼ ਦੀ ਵਿੰਡ ਸ਼ੀਲਡ ਟੁੱਟ ਚੁੱਕੀ ਸੀ, ਜਿਸ ਤੋਂ ਬਾਅਦ ਕੋਲਕਾਤਾ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਹਾਜ਼ ਨੂੰ ਦੁਪਹਿਰ 12:02 ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ ਗਿਆ ਸੀ। ਜਹਾਜ਼ ਦੀ ਲੈਂਡਿੰਗ ‘ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ ‘ਤੇ ਸੁਰੱਖਿਆ ਦਾ ਪੂਰਾ ਇੰਤਜਾਮ ਕੀਤਾ ਗਿਆ ਸੀ।