Banana Coconut Smoothie: ਜੇਕਰ ਤੁਸੀਂ ਵੀ ਬੱਚਿਆਂ ਲਈ ਕੁਝ ਸੁਆਦੀ ਅਤੇ ਸਿਹਤਮੰਦ ਬਣਾਉਣਾ ਚਾਹੁੰਦੇ ਹੋ, ਤਾਂ ਕੇਲਾ ਕੋਕੋਨਟ ਸਮੂਥੀ ਪਰਫੈਕਟ ਵਿਕਲਪ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਸਿਹਤਮੰਦ ਨੁਸਖੇ ਨੂੰ ਨਾਸ਼ਤੇ ‘ਚ ਵੀ ਅਜ਼ਮਾ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਕੋਕੋਨਟ ਸਮੂਦੀ ਬਣਾਉਣ ਦੀ ਇਕ ਆਸਾਨ ਨੁਸਖਾ ਦੱਸਦੇ ਹਾਂ, ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਪਸੰਦ ਆਵੇਗੀ।
ਕੇਲੇ ਸਮੂਦੀ ਰੈਸਿਪੀ ਸਮੱਗਰੀ:
– 1 ਕੇਲਾ
– 1 ਚਮਚ ਵਨੀਲਾ ਐਸੈਂਸ
– 2 ਮਿਲੀਲੀਟਰ ਮੈਪਲ ਸੀਰਪ
ਲੋੜ ਅਨੁਸਾਰ ਪੁਦੀਨੇ ਦੇ ਪੱਤੇ
– 1 ਕੱਪ ਪੀਸਿਆ ਹੋਇਆ ਨਾਰੀਅਲ
– 1 ਕੱਪ ਘੱਟ ਚਰਬੀ ਵਾਲਾ ਦਹੀਂ
– 1/2 ਕੱਪ ਬਰਫ਼ ਦੇ ਕਿਊਬ
ਕੇਲਾ ਕੋਕੋਨਟ ਸਮੂਦੀ ਰੈਸਿਪੀ:
1. ਇਸ ਆਸਾਨ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 1 ਕੇਲੇ ਨੂੰ ਬਲੈਂਡਰ ‘ਚ ਚੰਗੀ ਤਰ੍ਹਾਂ ਬਲੈਂਡ ਕਰ ਲਓ।
2. ਫਿਰ ਦਹੀਂ, ਵਨੀਲਾ ਐਸੇਂਸ, ਪੀਸਿਆ ਹੋਇਆ ਨਾਰੀਅਲ ਪਾਓ ਅਤੇ ਦੁਬਾਰਾ ਬਲੈਂਡ ਕਰੋ।
3. ਇਸ ਤੋਂ ਬਾਅਦ ਆਈਸ ਕਿਊਬ ਪਾਓ ਅਤੇ ਇਸ ਨੂੰ 2 ਵਾਰ ਬਲੈਂਡ ਕਰੋ।
4. ਜਦੋਂ ਗਾੜ੍ਹਾ ਕਰੀਮ ਵਾਲਾ ਮਿਸ਼ਰਣ ਬਣ ਜਾਵੇ ਤਾਂ ਇਸ ਨੂੰ ਗਲਾਸ ‘ਚ ਪਾ ਦਿਓ।
5. ਹੁਣ ਇਸ ਨੂੰ ਆਈਸਕ੍ਰੀਮ, ਚੈਰੀ, ਡਰਾਈ ਫਰੂਟਸ ਜਾਂ ਆਪਣੀ ਮਨਪਸੰਦ ਚੀਜ਼ ਨਾਲ ਗਾਰਨਿਸ਼ ਕਰੋ।
6. ਲਓ ਤੁਹਾਡਾ ਕੇਲਾ ਕੋਕੋਨਟ ਸਮੂਥੀ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।