ਸ਼ਿਖਾ ਸਿੰਘ ਨੂੰ ਟੀਵੀ ਸੀਰੀਅਲ ‘ਕੁਮਕੁਮ ਭਾਗਿਆ’ ਦੀ ਆਲੀਆ ਵਜੋਂ ਪਛਾਣ ਮਿਲੀ । ਅਦਕਾਰਾ ਨੇ ਇਸ ਸ਼ੋਅ ਵਿੱਚ ਆਪਣੇ ਖਲਨਾਇਕਾ ਦੇ ਰੋਲ ਨਾਲ ਕਈ ਸਾਲਾਂ ਤੱਕ ਲੋਕਾਂ ਦਾ ਮਨੋਰੰਜਨ ਕੀਤਾ। ਬੱਚੇ ਦੇ ਜਨਮ ਤੋਂ ਬਾਅਦ ਅਦਾਕਾਰਾ ਨੇ ਕੁਝ ਸਮੇਂ ਲਈ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । ਹੁਣ ਹੀ ‘ਚ ਅਭਿਨੇਤਰੀ ਨੇ ਦੱਸਿਆ ਕਿ ਉਹ ਭਾਵਨਾਤਮਕ ਅਤੇ ਮਾਨਸਿਕ ਡਿਪਰੈਸ਼ਨ ‘ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਨੇ ਇਸ ਬਾਰੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ।
ਥੋੜ੍ਹੇ ਸਮੇਂ ਪਹਿਲਾ ਹੀ ਸ਼ਿਖਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਰੋਂਦੀ ਦਿਖਾਈ ਦੇ ਰਹੀ ਹੈ। ਵੀਡੀਓ ਦੇ ਹੇਠਾਂ ਲਿਖਿਆ ਹੈ, ”ਮੈਂ ਬਿਮਾਰ ਹੋਣ ਤੋਂ ਤੰਗ ਆ ਗਈ ਹਾਂ। ਪਤਾ ਨਹੀਂ ਮੇਰੇ ਨਾਲ ਕੀ ਹੋ ਰਿਹਾ ਹੈ।ਅੱਗੇ ਲਿਖਿਆ ਹੈ ਕਿ “ਲੰਬਾ ਸਮਾਂ ਹੋ ਚੁੱਕਾ ਹੈ ਕਿ ਮੈਂ ਹੁਣ ਪਹਿਲਾਂ ਵਾਂਗ ਨਹੀਂ ਹੈ ਅਤੇ ਮੈਂ ਆਪਣੇ ਆਪ ਨੂੰ ਬਹੁਤ ਮਿਸ ਕਰ ਰਹੀ ਹਾਂ।” ਸ਼ਿਖਾ ਸਿੰਘ ਦਾ ਇਹ ਵੀਡੀਓ ਪੋਸਟ ਹੋਣ ਤੋਂ ਬਾਅਦ ਸਾਰੇ ਸਿਤਾਰਿਆਂ ਨੇ ਉਸ ਦਾ ਸਾਥ ਦਿੱਤਾ ।
ਸ਼ਿਖਾ ਸਿੰਘ ਨੇ ਅੱਗੇ ਕਿਹਾ ਕਿ ਬੇਟੀ ਅਲਾਇਨਾ ਦਾ ਪਿਆਰ ਉਸ ਨੂੰ ਠੀਕ ਕਰ ਦੇਵੇਗਾ ।ਆਪਣੀ ਬੇਟੀ ਦੇ ਪਿਆਰ ਕਾਰਨ ਉਸ ਦੇ ਅੰਦਰ ਜਲਦੀ ਠੀਕ ਹੋਣ ਦਾ ਹੌਸਲਾ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2016 ਵਿੱਚ ਸ਼ਿਖਾ ਸਿੰਘ ਨੇ ਪਾਇਲਟ ਕਰਨ ਸ਼ਾਹ ਨਾਲ ਵਿਆਹ ਕਰਵਾਇਆ ਸੀ।