Nation Post

ਕਿੰਗ ਆਫ਼ ਰੋਮਾਂਸ ਸ਼ਾਹਰੁਖ ਖ਼ਾਨ ਦੀ ਫਿਲਮ ‘Dunki’ ਨਾਲ ਵਾਪਸੀ, ਰਾਜਕੁਮਾਰ ਹਿਰਾਨੀ ਨਾਲ ਪਹਿਲੀ ਵਾਰ ਕਰਨਗੇ ਕੰਮ

Dunki

Dunki

Shah Rukh Khan New Project: ਸੁਪਰਸਟਾਰ ਸ਼ਾਹਰੁਖ ਖਾਨ (Shah Rukh Khan) ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਪਠਾਨ ਤੋਂ ਬਾਅਦ ਸ਼ਾਹਰੁਖ ਖਾਨ ਦੇ ਅਗਲੇ ਪ੍ਰੋਜੈਕਟ ਦਾ ਐਲਾਨ ਹੋ ਗਿਆ ਹੈ। ਕਿੰਗ ਖਾਨ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਰਾਜਕੁਮਾਰ ਹਿਰਾਨੀ (Rajkumar Hirani)ਦੇ ਡੰਕੀ (Dunki) ਨਾਂ ਦੇ ਪ੍ਰੋਜੈਕਟ ਲਈ ਇਕੱਠੇ ਕੰਮ ਕਰ ਰਹੇ ਹਨ।

ਸ਼ਾਹਰੁਖ ਪਹਿਲੀ ਵਾਰ ਹਿਰਾਨੀ ਨਾਲ ਕਰਨਗੇ ਕੰਮ

ਭਾਰਤੀ ਸਿਨੇਮਾ ‘ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਬਾਲੀਵੁੱਡ ਦੇ ਇਹ ਦੋ ਵੱਡੇ ਦਿੱਗਜ ਇਕੱਠੇ ਕੰਮ ਕਰਨ ਜਾ ਰਹੇ ਹਨ। ਸ਼ਾਹਰੁਖ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਸ ਫਿਲਮ ਦਾ ਐਲਾਨ ਕੀਤਾ ਹੈ। ਕਿੰਗ ਖਾਨ ਨੇ ਰਾਜਕੁਮਾਰ ਹਿਰਾਨੀ ਨੂੰ ਆਪਣਾ ਸਾਂਤਾ ਕਲਾਜ਼ ਦੱਸਿਆ ਹੈ। ਫਿਲਮ ਦੇ ਐਲਾਨ ਦਾ ਵੀਡੀਓ ਕਾਫੀ ਮਜ਼ਾਕੀਆ ਅਤੇ ਪਿਆਰੀ ਹੈ। ਜਿਸ ‘ਚ ਉਹ ਰਾਜਕੁਮਾਰ ਹਿਰਾਨੀ ਤੋਂ ਫਿਲਮ ‘ਚ ਕੰਮ ਮੰਗਦੇ ਨਜ਼ਰ ਆਏ ਸਨ। ਫਿਰ ਜਦੋਂ ਨਿਰਦੇਸ਼ਕ ਨੇ ਫਿਲਮ ਦੀ ਪੇਸ਼ਕਸ਼ ਕੀਤੀ ਤਾਂ ਸ਼ਾਹਰੁਖ ਖਾਨ ਫਿਲਮ ਦਾ ਟਾਈਟਲ ਸੁਣ ਕੇ ਉਲਝਣ ਵਿੱਚ ਪੈ ਗਏ।

ਫਿਲਮ ਨੂੰ ਜੀਓ ਸਟੂਡੀਓਜ਼, ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਰਾਜਕੁਮਾਰ ਹਿਰਾਨੀ ਫਿਲਮਸ ਦੁਆਰਾ ਸਾਂਝੇ ਤੌਰ ‘ਤੇ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰ ਰਹੇ ਹਨ। ਫਿਲਮ ‘ਚ ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ (Taapsee Pannu) ਅਹਿਮ ਭੂਮਿਕਾ ‘ਚ ਹਨ।

ਕਿੰਗ ਖਾਨ ਨਾਲ ਕੰਮ ਕਰਨ ਬਾਰੇ ਹਿਰਾਨੀ ਨੇ ਕੀ ਕਿਹਾ?

ਇਸ ਘਟਨਾਕ੍ਰਮ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦੇ ਹੋਏ ਰਾਜਕੁਮਾਰ ਹਿਰਾਨੀ ਕਹਿੰਦੇ ਹਨ, “ਸ਼ਾਹਰੁਖ ਖਾਨ ਮੇਰੇ ਕਰੀਅਰ ਦੌਰਾਨ ਹਮੇਸ਼ਾ ਮੇਰੀ ਇੱਛਾ ਸੂਚੀ ਵਿੱਚ ਰਹੇ ਹਨ ਅਤੇ ਮੈਂ ਪਹਿਲਾਂ ਵੀ ਕਈ ਵਾਰ ਇਕੱਠੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਖਰਕਾਰ ਡੰਕੀ ਸਾਡੀ ਸਾਂਝੇਦਾਰੀ ਦਾ ਨਿਰਮਾਣ ਕਰੇਗਾ। ਉਹ ਜੋ ਊਰਜਾ ਫਿਲਮ ਵਿਚ ਲਿਆਉਂਦਾ ਹੈ, ਉਹ ਬੇਮਿਸਾਲ ਹੈ ਅਤੇ ਮੈਂ ਉਸ ਜਾਦੂ ਨੂੰ ਵੱਡੇ ਪਰਦੇ ‘ਤੇ ਲਿਆਉਣ ਦੀ ਉਮੀਦ ਕਰ ਰਿਹਾ ਹਾਂ।

ਫਿਲਹਾਲ ਫਿਲਮ ਦੀ ਬਾਕੀ ਡਿਟੇਲ ਨੂੰ ਗੁਪਤ ਰੱਖਿਆ ਗਿਆ ਹੈ। ਹਰ ਕੋਈ ਡੰਕੀ ਵਰਗੇ ਮਾਸਟਰ ਪੀਸ ਦਾ ਬੇਸਬਰੀ ਨਾਲ ਇੰਤਜ਼ਾਰ ਕਰੇਗਾ, ਜਿਸ ਲਈ ਕਿੰਗ ਖਾਨ ਅਤੇ ਹਿਰਾਨੀ ਵਰਗੇ ਮਾਸਟਰ ਫਿਲਮਕਾਰ ਪਹਿਲੀ ਵਾਰ ਇਕੱਠੇ ਹੋਏ ਹਨ। ਇਹ ਫਿਲਮ 22 ਦਸੰਬਰ 2023 ਨੂੰ ਰਿਲੀਜ਼ ਹੋਵੇਗੀ।

Exit mobile version