Nation Post

ਕਿਵੇਂ ਸੰਗਰੂਰ ਦੇ ਫਰਨੀਚਰ ਸ਼ੋਅਰੂਮ ਦੇ ਮਾਲਕ ਨੇ ਸਫਾਈ ਕਰਨ ਵਾਲੀ ਕਰਮਚਾਰੀ ਦਾ ਕੀਤਾ ਬਲਾਤਕਾਰ, ਮਾਮਲਾ ਦਰਜ|

ਖ਼ਬਰਾਂ ਦੇ ਮੁਤਾਬਿਕ ਸੰਗਰੂਰ ਦੇ ਫਰਨੀਚਰ ਸ਼ੋਅਰੂਮ ਦੇ ਮਾਲਕ ਨੇ ਸਫਾਈ ਕਰਨ ਵਾਲੀ ਔਰਤ ਨਾਲ ਬਲਾਤਕਾਰ ਕੀਤਾ| ਇਹ ਮਾਮਲਾ ਪਿੰਡ ਮੰਗਵਾਲ ਦਾ ਹੈ| ਪੁਲਿਸ ਨੇ ਫਰਨੀਚਰ ਸ਼ੋਅਰੂਮ ਦੇ ਮਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਅਤੇ ਜਲਦੀ ਗ੍ਰਿਫਤਾਰੀ ਕਾਰਨ ਦਾ ਭਰੋਸਾ ਦਿੱਤਾ ਹੈ |

ਦੱਸਿਆ ਜਾ ਰਿਹਾ ਹੈ ਕਿ ਪੀੜਤ ਸਿਵਲ ਹਸਪਤਾਲ ਸੰਗਰੂਰ ਵਿੱਚ ਜ਼ੇਰੇ ਇਲਾਜ ਹੈ। ਪੀੜਤ ਤੇ ਉਸ ਦਾ ਪਤੀ ਇਨਸਾਫ਼ ਦੀ ਮੰਗ ਕਰਦੇ ਹਨ। ਦੂਸਰੇ ਪਾਸੇ ਦਲਿਤ ਸਮਾਜ ਦੇ ਲੋਕਾਂ ਨੇ ਪੀੜਤਾ ਦੇ ਹੱਕ ਵਿੱਚ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਔਰਤ ਨੇ ਦੱਸਿਆ ਹੈ ਕਿ ਉਹ ਇੱਕ ਹਫਤਾ ਪਹਿਲਾਂ ਇਸ ਨੌਕਰੀ ‘ਤੇ ਲੱਗੀ ਸੀ। ਉਸ ਨੇ ਮਾਲਕ ਦੀਆਂ ਗ਼ਲਤ ਆਦਤਾਂ ਕਾਰਨ ਦੋ ਦਿਨ ਦੀ ਛੁੱਟੀ ਵੀ ਲਈ ਸੀ, ਪਰ ਉਹ ਉਸ ਦੀ ਹਵਸ ਦਾ ਸ਼ਿਕਾਰ ਹੋ ਗਈ। ਪਹਿਲਾਂ ਉਸ ਨੇ ਮੈਨੂੰ ਕੰਮ ਕਰਨ ਵਾਸਤੇ ਉੱਪਰ ਭੇਜਿਆ, ਫਿਰ ਉਹ ਆਪ ਵੀ ਉੱਪਰ ਆ ਗਿਆ ਤੇ ਮੇਰਾ ਬਲਾਤਕਾਰ ਕਰ ਦਿੱਤਾ ।

ਹੁਣ ਪੁਲਿਸ ਨੇ ਸ਼ੋਅਰੂਮ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਲਦੀ ਗ੍ਰਿਫ਼ਤਾਰ ਕਰਨ ਦਾ ਵਿਸ਼ਵਾਸ ਦਿੱਤਾ ਹੈ। ਜਦੋ ਕਿ ਦੂਸਰੇ ਪਾਸੇ ਦਲਿਤ ਸਮਾਜ ਦੇ ਲੋਕਾਂ ਨੇ ਪੀੜਤਾ ਲਈ ਆਵਾਜ਼ ਉੱਚੀ ਕਰਦਿਆਂ ਮੁਲਜ਼ਮ ਨੂੰ ਛੇਤੀ ਤੋਂ ਛੇਤੀ ਸਜ਼ਾ ਦੇਣ ਦੀ ਮੰਗ ਕੀਤੀ ਹੈ|

Exit mobile version