ਦਿੱਲੀ ਦੇ ਜੰਤਰ-ਮੰਤਰ ‘ਤੇ ਭਾਰਤੀ ਕੁਸ਼ਤੀ ਮਹਾਸੰਘ ‘ਦੇ ਪ੍ਰਧਾਨ ਤੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਦਾ ਧਰਨਾ 7 ਦਿਨਾਂ ਬਾਅਦ ਵੀ ਚੱਲ ਰਿਹਾ ਹੈ। ਪਹਿਲਵਾਨਾਂ ਨੂੰ ਮਿਲਣ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਸਵੇਰੇ ਮਿਲਣ ਲਈ ਪਹੁੰਚ ਗਏ ਹਨ । ਪ੍ਰਿਯੰਕਾ ਗਾਂਧੀ ਨੇ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨਾਲ ਲੰਬੇ ਸਮੇ ਤੱਕ ਗੱਲਬਾਤ ਕੀਤੀ ਤੇ ਵਿਨੇਸ਼ ਫੋਗਾਟ ਕਾਫੀ ਭਾਵੁਕ ਹੋ ਰਹੀ ਸੀ । ਪ੍ਰਿਅੰਕਾ ਗਾਂਧੀ ਨੇ ਉਨ੍ਹਾਂ ਦੇ ਸਿਰ ‘ਤੇ ਹੱਥ ਰੱਖ ਕੇ ਦਿਲਾਸਾ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਪਹਿਲਵਾਨਾਂ ਨੂੰ ਮਿਲਣ ਲਈ ਪਹੁੰਚਣਗੇ ।
ਦਿੱਲੀ ਪੁਲਿਸ ਨੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਕਨਾਟ ਪਲੇਸ ਥਾਣੇ ਵਿੱਚ ਦੋ ਐਫਆਈਆਰ ਦਰਜ ਕਰ ਲਈਆਂ ਹਨ। ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਮਾਮਲਾ ਦਰਜ਼ ਹੋਇਆ ਹੈ | ਇੱਕ ਐਫਆਈਆਰ ਨਾਬਾਲਗ ਪਹਿਲਵਾਨ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੋਕਸੋ ਐਕਟ ਦੇ ਤਹਿਤ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਦੂਜੀ ਐਫਆਈਆਰ ਬਾਕੀ 6 ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਹੈ |
ਦਿੱਲੀ ਪੁਲਿਸ ਦੀਆ 7 ਮਹਿਲਾ ਕਰਮਚਾਰੀਆਂ ਵੱਲੋ ਜਾਂਚ ਸ਼ੁਰੂ ਹੋ ਗਈ ਹੈ। 7 ਮਹਿਲਾਵਾਂ ਪਹਿਲਾ ਇੱਕ ਏਸੀਪੀ ਨੂੰ ਰਿਪੋਰਟ ਦੇਣਗੀਆਂ ਤੇ ਫਿਰ ਏਸੀਪੀ ਡੀਸੀਪੀ ਨੂੰ ਰਿਪੋਰਟ ਭੇਜਣਗੇ।