ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਵੱਡੇ ਬੇਟੇ ਤੈਮੂਰ ਨੂੰ ਬੋਰਡਿੰਗ ਸਕੂਲ ਭੇਜ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਤੈਮੂਰ ਆਪਣੇ ਪਿਤਾ ਸੈਫ ਅਤੇ ਗੌਡਫਾਦਰ ਨਾਲ ਨਜ਼ਰ ਆ ਰਿਹਾ ਹੈ। ਇਹ ਫੋਟੋ ਇੰਗਲੈਂਡ ਦੇ ਵਿਨਚੈਸਟਰ ਦੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਆਮਿਰ ਖਾਨ ਦੇ ਨਾਲ ਫਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ, ਕਰੀਨਾ ਨੇ ਹਾਲ ਹੀ ਵਿੱਚ ਸੁਜੋਏ ਘੋਸ਼ ਦੁਆਰਾ ਨਿਰਦੇਸ਼ਿਤ ਆਪਣੇ OTT ਡੈਬਿਊ ਪ੍ਰੋਜੈਕਟ ਦੀ ਸ਼ੂਟਿੰਗ ਵੀ ਪੂਰੀ ਕੀਤੀ ਹੈ। ਇਹ ਫਿਲਮ ਜਾਪਾਨੀ ਨਾਵਲ ‘ਦਿ ਡਿਵੋਸ਼ਨ ਆਫ ਸਸਪੈਕਟ ਐਕਸ’ ‘ਤੇ ਆਧਾਰਿਤ ਹੈ। ਦੂਜੇ ਪਾਸੇ ਸੈਫ ਜਲਦ ਹੀ ਫਿਲਮ ‘ਆਦਿਪੁਰਸ਼’ ‘ਚ ਨਜ਼ਰ ਆਉਣਗੇ, ਜਿਸ ‘ਚ ਉਹ ਰਾਵਣ ਦਾ ਕਿਰਦਾਰ ਨਿਭਾਅ ਰਹੇ ਹਨ।