Sunday, November 24, 2024
HomeNationalਓਡੀਸ਼ਾ ਦੇ ਬਾਲਾਸੋਰ 'ਚ ਅੰਧਵਿਸ਼ਵਾਸ ਦੇ ਕਾਰਨ ਲੋਕਾਂ ਨੇ ਦੋ ਨਾਬਾਲਗ ਬੱਚਿਆਂ...

ਓਡੀਸ਼ਾ ਦੇ ਬਾਲਾਸੋਰ ‘ਚ ਅੰਧਵਿਸ਼ਵਾਸ ਦੇ ਕਾਰਨ ਲੋਕਾਂ ਨੇ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਕਰਵਾਇਆ ਵਿਆਹ |

ਓਡੀਸ਼ਾ ਦੇ ਬਾਲਾਸੋਰ ਵਿੱਚ ਅੰਧਵਿਸ਼ਵਾਸ ਦੇ ਕਾਰਨ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰ ਦਿੱਤਾ ਗਿਆ ਹੈ । ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਨਾਲ ਦੁਸ਼ਟ ਆਤਮਾਵਾਂ ਤੋਂ ਬਚਿਆ ਜਾ ਸਕਦਾ ਹੈ। 11 ਸਾਲ ਦੇ ਤਪਨ ਸਿੰਘ ਦਾ ਵਿਆਹ ਮਾਦਾ ਕੁੱਤੇ ‘ਤੇ 7 ਸਾਲ ਦੀ ਲਕਸ਼ਮੀ ਦਾ ਵਿਆਹ ਨਰ ਕੁੱਤੇ ਨਾਲ ਕਰਵਾ ਦਿੱਤਾ ਗਿਆ ਹੈ। ਇੱਥੇ ਦੇ ਲੋਕਾਂ ਦਾ ਯਕੀਨ ਹੈ ਕਿ ਇਸ ਤਰ੍ਹਾਂ ਕਰਨ ਨਾਲ ਦੁਸ਼ਟ ਆਤਮਾਵਾਂ ਨੇੜੇ ਨਹੀਂ ਆਉਂਦੀਆਂ।

ਦੋਵੇਂ ਨਾਬਾਲਗ ਬੱਚੇ ਬੰਦਸ਼ਾਹੀ ਪਿੰਡ ਦੇ ਆਦਿਵਾਸੀ ਦੱਸੇ ਜਾ ਰਹੇ ਹਨ। ਜਦੋਂ ਦੋਵੇ ਬੱਚਿਆਂ ਦੇ ਦੰਦ ਆਉਣੇ ਸ਼ੁਰੂ ਹੋਏ ਤਾਂ ਪਹਿਲਾਂ ਉਪਰ ਵਾਲੇ ਪਾਸੇ ਦੰਦ ਆਏ ਸੀ । ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਕੁੱਤਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਪਹਿਲਾ ਉਪਰਲੇ ਜਬਾੜੇ ਵਿੱਚ ਦੰਦ ਆ ਜਾਣਾ ਬੁਰਾ ਸ਼ਗਨ ਹੁੰਦਾ ਹੈ। ਜਦੋ ਹੀ ਉਨ੍ਹਾਂ ਨੂੰ ਨਰ ਤੇ ਮਾਦਾ ਕੁੱਤੇ ਲੱਭ ਗਏ, ਉਨ੍ਹਾਂ ਨੇ ਬੱਚਿਆਂ ਦਾ ਉਨ੍ਹਾਂ ਨਾਲ ਵਿਆਹ ਕਰ ਦਿੱਤਾ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਾਈਚਾਰੇ ਦੀਆਂ ਰਵਾਇਤਾਂ ਦੇ ਅਨੁਸਾਰ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਦੋਵੇਂ ਬੱਚਿਆਂ ਦਾ ਵਿਆਹ ਕਰਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਮੁੱਚੇ ਭਾਈਚਾਰੇ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ।ਉਸ ਵਿਅਕਤੀ ਨੇ ਅੱਗੇ ਦੱਸਿਆ ਕਿ ਭਾਈਚਾਰੇ ਦਾ ਵਿਸ਼ਵਾਸ ਹੈ ਕਿ ਜੇ ਕੋਈ ਬੁਰਾ ਸ਼ਗਨ ਹੁੰਦਾ ਹੈ ਤਾਂ ਉਹ ਵਿਆਹ ਹੁੰਦੇ ਹੀ ਕੁੱਤਿਆਂ ‘ਤੇ ਚਲਾ ਜਾਂਦਾ ਹੈ। ਇਸ ਗੱਲ ਦਾ ਕੋਈ ਵੀ ਵਿਗਿਆਨਕ ਕਾਰਨ ਨਹੀਂ ਹੈ, ਇਹ ਇਨ੍ਹਾਂ ਲੋਕਾਂ ਦਾ ਅੰਧਵਿਸ਼ਵਾਸ ਹੈ ਜੋ ਬਜ਼ੁਰਗਾਂ ਤੋਂ ਹੁਣ ਨਵੀਂ ਪੀੜ੍ਹੀ ਵਿੱਚ ਟਰਾਂਸਫਰ ਹੋ ਚੁੱਕਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments