ਬਾਲਟੀਮੋਰ (ਅਮਰੀਕਾ) (ਸਕਸ਼ਮ): ਪਾਕਿਸਤਾਨੀ ਮੂਲ ਦੇ ਮਸ਼ਹੂਰ ਅਮਰੀਕੀ ਉਦਯੋਗਪਤੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਮਜ਼ਬੂਤ ਨੇਤਾ ਹਨ, ਜਿਨ੍ਹਾਂ ਨੇ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ ਅਤੇ ਉਹ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।
ਬਾਲਟੀਮੋਰ ਵਿੱਚ ਸਥਿਤ ਇੱਕ ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਸਾਜਿਦ ਤਰਾਰ ਨੇ ਕਿਹਾ ਕਿ ਮੋਦੀ ਨਾ ਸਿਰਫ਼ ਭਾਰਤ ਲਈ ਚੰਗੇ ਹਨ, ਸਗੋਂ ਖੇਤਰ ਅਤੇ ਦੁਨੀਆ ਲਈ ਵੀ ਚੰਗੇ ਹਨ। ਉਨ੍ਹਾਂ ਉਮੀਦ ਜਤਾਈ ਕਿ ਪਾਕਿਸਤਾਨ ਨੂੰ ਵੀ ਪੀਐਮ ਮੋਦੀ ਵਰਗਾ ਨੇਤਾ ਮਿਲੇਗਾ। ਤਰਾਰ ਨੇ ਕਿਹਾ, “ਮੋਦੀ ਇੱਕ ਸ਼ਾਨਦਾਰ ਨੇਤਾ ਹਨ। ਉਹ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਮਾੜੇ ਹਾਲਾਤਾਂ ਵਿੱਚ ਪਾਕਿਸਤਾਨ ਦਾ ਦੌਰਾ ਕੀਤਾ। ਮੈਨੂੰ ਉਮੀਦ ਹੈ ਕਿ ਮੋਦੀ ਜੀ ਪਾਕਿਸਤਾਨ ਨਾਲ ਗੱਲਬਾਤ ਅਤੇ ਵਪਾਰ ਸ਼ੁਰੂ ਕਰਨਗੇ।
ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ‘ਸ਼ਾਂਤੀ ਵਾਲਾ ਪਾਕਿਸਤਾਨ ਭਾਰਤ ਲਈ ਵੀ ਚੰਗਾ ਹੋਵੇਗਾ।’ ਤਰਾਰ 1990 ਦੇ ਦਹਾਕੇ ਵਿੱਚ ਅਮਰੀਕਾ ਆਇਆ ਸੀ ਅਤੇ ਪਾਕਿਸਤਾਨ ਵਿੱਚ ਸੱਤਾ ਵਿੱਚ ਬੈਠੇ ਲੋਕਾਂ ਨਾਲ ਉਸਦੇ ਚੰਗੇ ਸੰਪਰਕ ਹਨ।