Nation Post

ਇੱਕ-ਦੂਜੇ ਦੇ ਹੋਏ CM ਮਾਨ ਅਤੇ ਗੁਰਪ੍ਰੀਤ, ਰਾਘਵ ਚੱਢਾ ਨੇ ਤਸਵੀਰ ਸ਼ੇਅਰ ਕਰ ਲਿਖਿਆ- ਵਾਹਿਗੁਰੂ ਜੀ ਆਪਣੇ ਬੱਚਿਆਂ ਉੱਤੇ ਬਣਾਏ ਰੱਖੇ ਅਸ਼ੀਰਵਾਦ

ਚੰਡੀਗੜ੍ਹ: ਪੰਜਾਬ ਦੇ ਲੋਕਾਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਅਤੇ ਇੱਕ ਦੂਜੇ ਦੇ ਸਦਾ ਲਈ ਬਣ ਗਏ ਹਨ। ਅੱਜ ਦੋਵਾਂ ਦਾ ਵਿਆਹ ਸੀਐਮ ਨਿਵਾਸ ‘ਤੇ ਹੋਇਆ। ਇਸ ਦੌਰਾਨ ਕੁਝ ਵਿਸ਼ੇਸ਼ ਮਹਿਮਾਨ ਹੀ ਮੌਜੂਦ ਸਨ।


‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਪਿਤਾ ਦਾ ਫਰਜ਼ ਨਿਭਾਉਂਦੇ ਹੋਏ ਸਾਰੀਆਂ ਰਸਮਾਂ ਨਿਭਾਈਆਂ। ਇਸ ਦੇ ਨਾਲ ਹੀ ਆਨੰਦ ਕਾਰਜ ਮੌਕੇ ਸੀਐਮ ਮਾਨ ਭਾਵੁਕ ਹੋ ਗਏ ਅਤੇ ਕੇਜਰੀਵਾਲ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਇਸ ਦੌਰਾਨ ਸੀਐਮ ਮਾਨ ਦੀ ਮਾਂ ਅਤੇ ਭੈਣ ਨੇ ਵੀ ਨਵੀਂ ਜੋੜੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਜ਼ਿੰਦਗੀ ਲਈ ਅਰਦਾਸ ਕੀਤੀ।ਇਸ ਦੌਰਾਨ ਰਾਘਵ ਚੱਢਾ ਨੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀ ਵੀ ਦੇਖੋ ਇਹ ਖਾਸ ਤਸਵੀਰਾਂ…

Exit mobile version