ਬਹੁਤ ਸਾਰੇ ਲੋਕ ਉਬਲੇ ਆਂਡੇ ਖਾਣ ਦਾ ਸ਼ੋਂਕ ਰੱਖਦੇ ਹਨ ,ਪਰ ਕਿ ਤੁਹਾਨੂੰ ਪਤਾ ਹੈ ਕਿ ਚੀਨ ਦਾ ਇਕ ਸ਼ਹਿਰ ਹੈ ਜਿਥੇ ਆਂਡੇ ਲੋਕ ਪਿਸ਼ਾਬ ਚ ਉਬਾਲ ਕੇ ਖਾਂਦੇ ਨੇ ,ਜੀ ਹਾਂ ਇਹ ਬਿਲਕੁਲ ਸੱਚ ਹੈ
ਵਰਜਿਨ ਅੰਡੇ ਨੂੰ ਬਣਾਉਣ ਲਈ ਪਿਸ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਆਂਡੇ ਸਕੂਲ ਜਾਣ ਵਾਲੇ ਬੱਚਿਆਂ ਦੇ ਪਿਸ਼ਾਬ ਵਿੱਚ ਉਬਾਲੇ ਜਾਂਦੇ ਹਨ। ਇਸ ਪਕਵਾਨ ਨੂੰ ਸਥਾਨਕ ਤੌਰ ‘ਤੇ ਟੰਗਜੀ ਡੈਨ ਕਿਹਾ ਜਾਂਦਾ ਹੈ। ਕੁਝ ਲੋਕ ਇਸ ਨੂੰ ਬਾਯ ਏਗ ਦੇ ਨਾਂ ਨਾਲ ਵੀ ਜਾਣਦੇ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਵਰਜਿਨ ਬਣਾਉਣ ਲਈ ਪਹਿਲਾਂ ਛੋਟੇ ਬੱਚਿਆਂ ਦੇ ਪਿਸ਼ਾਬ ਵਿੱਚ ਅੰਡੇ ਨੂੰ ਡੁਬੋਇਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਇਸ ਵਿੱਚ ਉਬਾਲਿਆ ਜਾਂਦਾ ਹੈ।
ਲੋਕ ਆਖਦੇ ਨੇ ਕਿ ਇਸਨੂੰ ਖਾਣ ਨਾਲ ਸ਼ਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ,ਤੇ ਲੋਕ ਚਾਵਾਂ ਨਾਲ ਇਸਦਾ ਸੇਵਨ ਕਰਦੇ ਨੇ