ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਸਾਰੇ ਕੰਮ ਕਰੇ |ਹਰੇਕ ਫੈਸਲੇ ਨੂੰ ਆਪਣੀ ਸੋਚ ਮੁਤਾਬਿਕ ਜਾਂ ਆਪਣੀ ਸਮਝ ਅਨੁਸਾਰ ਕੰਮ ਲਵੇ |ਹਾਲਾਂਕਿ ਕੁਝ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉਹ ਦੂਸਰਿਆਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਫੈਸਲਾ ਲੈ ਲੈਂਦੇ ਹਨ |ਕਈ ਵਾਰ ਅਜਿਹਾ ਹੁੰਦਾ ਹੈ ਕਿ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦਾ ਦਿਲ ਰੱਖਣ ਲਈ ਅਸੀਂ ਉਨ੍ਹਾਂ ਦੀ ਇੱਛਾ ਅਨੁਸਾਰ ਕੋਈ ਕੰਮ ਕਰਦੇ ਹਾਂ। ਇਸ ਵਿੱਚ ਕੋਈ ਨੁਕਸਾਨ ਨਹੀਂ ਹੈ, ਪਰ ਇੱਥੇ ਬਹੁਤ ਸਾਰੇ ਲੋਕ ਹੋ ਸਕਦੇ ਹਨ ਜੋ ਤੁਹਾਨੂੰ ਕੰਟਰੋਲ ਕਰਨ ਰਹੇ ਕਰਦੇ ਹਨ ਤਾ ਕਿ ਤੁਹਾਨੂੰ ਆਪਣੇ ਫਾਇਦੇ ਲਈ ਵਰਤ ਸਕਣ। ਤੁਸੀਂ ਵੀ ਦੇਖੋ ਕਿ ਹੇਰਾਫੇਰੀ ਜਾ ਕੰਟਰੋਲ ਕਰਨਾ ਕੀ ਹੁੰਦਾ ਹੈ |
ਕੁਝ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਆਲੇ- ਦੁਆਲੇ ਅਜਿਹੇ ਲੋਕ ਵੀ ਹਨ, ਜੋ ਆਪਣੇ ਫਾਇਦੇ ਲਈ ਉਨ੍ਹਾਂ ਦੀ ਵਰਤੋਂ ਕਰਦੇ ਹਨ, ਤੁਹਾਡੇ ਮਨ ਨੂੰ ਕੰਟਰੋਲ ਕਰਕੇ ਆਪਣਾ ਕੋਈ ਕੰਮ ਪੂਰਾ ਕਰਵਾ ਲੈਂਦੇ ਹਨ | ਇਹ ਤੁਹਾਡਾ ਕੋਈ ਦੋਸਤ ਹੋ ਸਕਦਾ ਹੈ,ਕੋਈ ਪਰਿਵਾਰ ਦਾ ਮੈਬਰ ਜਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ |
ਜਿਹੜੇ ਲੋਕ ਤੁਹਾਨੂੰ ਕੰਟਰੋਲ ਕਰਨ ਦੀ ਕੋਸ਼ਿਸ ਕਰਦੇ ਹਨ,ਉਹ ਅਕਸਰ ਹਰ ਗੱਲ ‘ਚ ਤੁਹਾਡਾ ਦੋਸ਼ ਕੱਢਣ ਦੀ ਕੋਸ਼ਿਸ ਕਰਨਗੇ ਤਾ ਜੋ ਤੁਹਾਨੂੰ ਦੋਸ਼ੀ ਭਾਵਨਾ ਮਹਿਸੂਸ ਹੋ ਜਾਵੇ ਤੇ ਤੁਸੀਂ ਉਨ੍ਹਾਂ ਦਾ ਕੰਮ ਕਰ ਦੇਵੋ |
ਜੋ ਲੋਕ ਦੂਜਿਆਂ ਨੂੰ ਕੰਟਰੋਲ ਕਰਦੇ ਹਨ ਉਹ ਅਕਸਰ ਵਿਅਕਤੀ ਦੀ ਨਿੱਜਤਾ ਦੀਆਂ ਸੀਮਾਵਾਂ ਦਾ ਆਦਰ ਕਰਨਾ ਭੁੱਲ ਜਾਂਦੇ ਹਨ। ਉਹ ਲੋੜ ਤੋਂ ਵੱਧ ਤੁਹਾਡੀ ਜ਼ਿੰਦਗੀ ਵਿੱਚ ਦਖਲ ਦੇਣਾ ਪਸੰਦ ਕਰਦੇ ਹਨ। ਉਹ ਤੁਹਾਡੀ ਨਿੱਜੀ ਥਾਂ ਦਾ ਵੀ ਸਤਿਕਾਰ ਨਹੀਂ ਕਰਦੇ। ਜਿਸ ਵਿੱਚ, ਇੱਕ ਵਾਰ ਜਦੋਂ ਤੁਸੀਂ ਉਹਨਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਸ਼ੁਰੂ ਕਰ ਦਿੰਦੇ ਹੋ ਤਾ ਉਹ ਸਮਾਂ ਆਉਣ ‘ਤੇ ਇਸਦਾ ਫਾਇਦਾ ਚੁੱਕ ਕੇ ਤੁਹਾਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ।
ਜਿਹੜੇ ਲੋਕ ਦੂਸਰਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਸਾਹਮਣੇ ਵਾਲੇ ਨੂੰ ਇਸ ਤਰ੍ਹਾਂ ਆਪਣੀਆਂ ਗੱਲਾਂ ‘ਚ ਉਲਝਾ ਦਿੰਦੇ ਹਨ ਕਿ ਸਹੀ ਜਾ ਗ਼ਲਤ ਦਾ ਫਰਕ ਕਰ ਸਕਣ ਦੀ ਸ਼ਕਤੀ ਨਹੀਂ ਰਹਿੰਦੀ |
ਕੋਈ ਅਸਲ ਵਿੱਚ ਤੁਹਾਡਾ ਦੋਸਤ ਹੈ ਜਾਂ ਸਿਰਫ਼ ਦੋਸਤ ਹੋਣ ਦਾ ਨਾਟਕ ਕਰਦੇ ਹੈ, ਇਹ ਜਾਨਣਾ ਥੋੜ੍ਹਾ ਮੁਸ਼ਕਲ ਹੈ, ਪਰ ਮਾਹਰਾਂ ਦੇ ਅਨੁਸਾਰ, ਜਿਨ੍ਹਾਂ ਲੋਕਾਂ ਵਿੱਚ ਦੂਜਿਆਂ ਨਾਲ ਛੇੜਛਾੜ ਕਰਨ ਦਾ ਰੁਝਾਨ ਹੁੰਦਾ ਹੈ, ਉਹ ਅਕਸਰ ਸਾਹਮਣੇ ਵਾਲੇ ਵਿਅਕਤੀ ਨਾਲ ਬਹੁਤ ਜ਼ਿਆਦਾ ਗੱਲਬਾਤ ਕਰਦੇ ਹਨ।ਇਸ ਲਈ ਜਰੂਰੀ ਹੈ ਕਿ ਆਪਣੇ ਸੱਚੇ ਦੋਸਤ ਦੀ ਪਹਿਚਾਣ ਕਰੋ |