ਰੋਮ: ਇਟਲੀ ਦੇ ਉੱਤਰ ਵਿੱਚ ਸਥਿਤ ਸਿਸਲੀ ਟਾਪੂ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ। ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਮੰਗਲਵਾਰ ਨੂੰ ਫਾਇਰ ਵਿਭਾਗ ਦੇ ਹਵਾਲੇ ਤੋਂ ਕਿਹਾ ਕਿ ਜੰਗਲ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਕਈ ਯੂਨਿਟਾਂ ਨੂੰ ਬੁਲਾਇਆ ਗਿਆ ਹੈ। ਐਮਰਜੈਂਸੀ ਸੇਵਾਵਾਂ ਦੁਆਰਾ ਪ੍ਰਭਾਵਿਤ ਖੇਤਰ ਤੋਂ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਤਾਲਵੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਗ ਦੀਆਂ ਲਪਟਾਂ ਕਾਰਨ ਕਈ ਰਿਹਾਇਸ਼ੀ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਮਾਰਤਾਂ ‘ਚ ਗੈਸ ਸਿਲੰਡਰ ਫਟਣ ਦੇ ਖਤਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਵੀ ਹੈਲੀਕਾਪਟਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਯੂਰਪੀਅਨ ਫੋਰੈਸਟ ਫਾਇਰ ਇਨਫਰਮੇਸ਼ਨ ਸਿਸਟਮ (ਈਐਫਐਫਆਈਐਸ) ਦੇ ਅੰਕੜਿਆਂ ਅਨੁਸਾਰ ਇਸ ਸਾਲ 13 ਅਗਸਤ ਤੱਕ ਇਟਲੀ ਵਿੱਚ ਲਗਭਗ 42,000 ਹੈਕਟੇਅਰ ਜੰਗਲ ਸੜ ਚੁੱਕੇ ਹਨ, ਜੋ ਕਿ ਪਿਛਲੇ 15 ਸਾਲਾਂ ਦੀ ਔਸਤ ਨਾਲੋਂ ਵੱਧ ਹੈ।