ਕੇਂਦਰ ਨੇ ਆਧਾਰ ਕਾਰਡ ਨੂੰ ਵੋਟਰ ਆਈਡੀ ਨਾਲ ਲਿੰਕ ਕਰਨ ਦੀ ਆਖਰੀ ਮਿਤੀ 1 ਅਪ੍ਰੈਲ, 2023 ਰੱਖੀ ਸੀ ਹੁਣ ਇਸ ਨੂੰ ਵਧਾ ਕੇ 31 ਮਾਰਚ, 2024 ਤੱਕ ਕਰ ਦਿੱਤੀ ਹੈ। ਉਪਭੋਗਤਾ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਆਨਲਾਈਨ ਜਾਂ SMS ਰਾਹੀਂ ਲਿੰਕ ਕਰਵਾ ਸਕਦੇ ਹਨ। ਚੋਣ ਕਮਿਸ਼ਨ ਦੇ ਮੁਤਾਬਿਕ ਆਧਾਰ-ਪੈਨ ਲਿੰਕ ਕਰਨ ਨਾਲ ਵੱਖ-ਵੱਖ ਸੂਬਿਆਂ ‘ਚ ਇੱਕੋ ਵਿਅਕਤੀ ਦੇ ਨਾਮ ਦੇ ਵੱਖ-ਵੱਖ ਰਜਿਸਟ੍ਰੇਸ਼ਨਾਂ ਦੀ ਪਛਾਣ ਕਰਨ ‘ਚ ਸਹਾਇਤਾ ਮਿਲੇਗੀ।
ਔਨਲਾਈਨ ਲਿੰਕਿੰਗ ਪ੍ਰਕਿਰਿਆ
1 ਸਭ ਤੋਂ ਪਹਿਲਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ – nvsp.in ਦੀ ਵੈੱਬਸਾਈਟ ‘ਤੇ ਜਾਵੋ ।
2 ਹੋਮਪੇਜ ‘ਤੇ ਦਿਖਾਈ ਦੇਣ ਵਾਲੇ “Search in Electoral Roll” ‘ਤੇ ਕਲਿੱਕ ਕਰੋ।
3 ਆਧਾਰ ਨੰਬਰ, ਰਾਜ, ਜ਼ਿਲ੍ਹਾ ਸਣੇ ਨਿੱਜੀ ਜਾਣਕਾਰੀ ਦਰਜ ਕਰੋ ਅਤੇ ਖੋਜ ਬਟਨ ‘ਤੇ ਕਲਿੱਕ ਕਰੋ।
4 ਆਧਾਰ ਜਾਣਕਾਰੀ ਦਰਜ ਕਰਨ ਤੋਂ ਬਾਅਦ, ਉਪਭੋਗਤਾਵਾਂ ਦੇ ਮੋਬਾਈਲ ਨੰਬਰ ਜਾਂ ਈਮੇਲ ‘ਤੇ ਇੱਕ OTP ਆ ਜਾਵੇਗਾ।
5 ਹੁਣ OTP ਦਰਜ ਕਰੋ। ਇੱਕ ਵਾਰ ਹੋ ਜਾਣ ‘ਤੇ, ਤੁਹਾਡਾ ਵੋਟਰ ਆਈਡੀ ਕਾਰਡ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।
ਚੋਣ ਕਮਿਸ਼ਨ ਦੇ ਮੁਤਾਬਕ ਇਸ ਨਾਲ ਫਰਜ਼ੀ ਵੋਟਰਾਂ ਦੀ ਪਛਾਣ ਕਰਨ ‘ਚ ਸਹਾਇਤਾ ਮਿਲ ਜਾਵੇਗੀ । ਆਧਾਰ ਨੰਬਰ ਨਾ ਦੇਣ ਦੀ ਸੂਰਤ ਵਿੱਚ ਵੋਟਰ ਸੂਚੀ ਵਿੱਚੋਂ ਕਿਸੇ ਦਾ ਨਾਂ ਨਹੀਂ ਕਟਿਆ ਜਾਵੇਗਾ ਅਤੇ ਨਾ ਹੀ ਨਾਮ ਦਰਜ ਕਰਵਾਉਣ ਤੋਂ ਰੋਕਿਆ ਜਾਵੇਗਾ।