ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ‘ਚੋਂ ਇਕ ਮੁਕੇਸ਼ ਅੰਬਾਨੀ ਹੁਣ ਅਗਲੀ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪਣ ਲਈ ਅੱਗੇ ਆਏ ਹਨ। ਜਿਸ ਦੀ ਸ਼ੁਰੂਆਤ ਉਸ ਨੇ ਰਿਲਾਇੰਸ ਜੀਓ ਨਾਲ ਕੀਤੀ ਸੀ। ਉਹ ਇਸ ਕੰਪਨੀ ‘ਚ ਡਾਇਰੈਕਟਰ ਸਨ ਅਤੇ ਹੁਣ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਪੁੱਤਰ ਆਕਾਸ਼ ਅੰਬਾਨੀ ਨੂੰ ਰਿਲਾਇੰਸ ਜੀਓ ਦਾ ਚੇਅਰਮੈਨ ਨਿਯੁਕਤ ਕੀਤਾ ਹੈ।…
ਰਿਲਾਇੰਸ ਜੀਓ ਦੇ ਜ਼ਰੀਏ ਟੈਲੀਕਾਮ ਸੈਕਟਰ ‘ਚ ਐਂਟਰੀ ਕਰਨ ਸਮੇਂ ਮੁਕੇਸ਼ ਅੰਬਾਨੀ ਨੇ ਨਾ ਸਿਰਫ ਕੰਪਨੀ ਨੂੰ ਸੰਭਾਲਿਆ ਸਗੋਂ ਆਪਣੇ ਬੇਟੇ ਆਕਾਸ਼ ਅੰਬਾਨੀ ਅਤੇ ਬੇਟੀ ਈਸ਼ਾ ਅੰਬਾਨੀ ਨੂੰ ਵੀ ਇਸ ਕੰਪਨੀ ‘ਚ ਰੱਖਿਆ। ਹੁਣ ਜਦੋਂ ਆਕਾਸ਼ ਅੰਬਾਨੀ ਨਿੱਜੀ ਤੌਰ ‘ਤੇ ਕੰਪਨੀ ਨੂੰ ਸੰਭਾਲਣ ਦੇ ਯੋਗ ਹੋ ਗਏ ਹਨ ਤਾਂ ਮੁਕੇਸ਼ ਅੰਬਾਨੀ ਨੇ ਸਾਰੀ ਜ਼ਿੰਮੇਵਾਰੀ ਆਪਣੇ ਪੁੱਤਰ ਨੂੰ ਸੌਂਪ ਦਿੱਤੀ ਹੈ।
ਬੋਰਡ ਨੇ ਚੇਅਰਮੈਨ ਦੇ ਅਹੁਦੇ ਤੋਂ ਮੁਕੇਸ਼ ਅੰਬਾਨੀ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ। ਇਸ ਨਿਯੁਕਤੀ ਨੂੰ ਨਵੀਂ ਪੀੜ੍ਹੀ ਨੂੰ ਅਗਵਾਈ ਸੌਂਪਣ ਵਜੋਂ ਦੇਖਿਆ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਜੀਓ ਪਲੇਟਫਾਰਮਸ ਲਿਮਟਿਡ ਦੇ ਚੇਅਰਮੈਨ ਬਣੇ ਰਹਿਣਗੇ। ਦੱਸ ਦੇਈਏ ਕਿ ਆਕਾਸ਼ ਅੰਬਾਨੀ ਨੇ ਜੀਓ ਦੇ 4ਜੀ ਈਕੋਸਿਸਟਮ ਨੂੰ ਅੱਗੇ ਵਧਾਈਆ। ਇਸ ਦੌਰਾਨ ਦੁਨੀਆ ਭਰ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੇ ਜੀਓ ਵਿੱਚ ਨਿਵੇਸ਼ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਦੇਸ਼ ਅਤੇ ਵਿਦੇਸ਼ ਵਿੱਚ ਸੁਣੀਆ ਜਾਣ ਲੱਗਾ।