2 ਅਪ੍ਰੈਲ 1984 ਵਿੱਚ ਜੰਮੇ ਦੀਪ ਸਿੱਧੂ ਅੱਜ ਸਾਡੇ ਵਿਚਕਾਰ ਨਹੀਂ ਰਹੇ ਦੱਸ ਦਇਏ ਕਿ ਫਰਵਰੀ ਮਹੀਨੇ ਵਿੱਚ ਦੀਪੂ ਸਿੱਧੂ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ |
ਕੀ ਤੁਹਾਨੂੰ ਪਤਾ ਹੈ ਦੀਪ ਸਿੱਧੂ ਚੰਗੇ ਵਕੀਲ ,ਚੰਗੇ ਅਦਾਕਾਰ ,ਚੰਗੇ ਸਮਾਜਿਕ ਬੁਲਾਰੇ ਦੇ ਨਾਲ ਨਾਲ ਉਹ ਬਾਸਕਟਬਾਲ ਦੇ ਖਿਡਾਰੀ ਵੀ ਸਨ । ਊਨਾ ਨੇ ਸਕੂਲ ਅਤੇ ਕਾਲਜ ਵਿੱਚ ਬਾਸਕਟਬਾਲ ਵੀ ਖੇਡੀ ਅਤੇ ਪੰਜ ਨੈਸ਼ਨਲ ਚੈਂਪੀਅਨਸ਼ਿਪ ਵੀ ਖੇਡੀ ਸੀ। ਉਹ ਰਾਸ਼ਟਰੀ ਪੱਧਰ ‘ਤੇ ਜੂਨੀਅਰ ਇੰਡੀਆ ਅਤੇ ਬਾਸਕਟਬਾਲ ਲਈ ਖੇਡੇ ਜਾ ਚੁਕੇ ਸੀ।ਦੀਪ ਸਿੱਧੂ ਨੇ ਕਿੰਗਫਿਸ਼ਰ ਮਾਡਲ ਹੰਟ, ਗ੍ਰਾਸੀਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸੀਮ ਮਿਸਟਰ ਟੈਲੇਂਟਿਡ ਵੀ ਜਿੱਤੇ ਸਨ
ਇਸ ਦੇ ਨਾਲ ਹੀ ਦੱਸ ਦਇਏ ਕਿ ਦੀਪ ਸਿੱਧੂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਸੂਰਮੇ ਸਨ ,ਜੋ ਹਮੇਸ਼ਾ ਪੰਜਾਬੀਆਂ ਲਈ ਡੱਟ ਕੇ ਬੋਲਦੇ ਸਨ !