Nation Post

ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ ਚੋਰਾਂ ਕੋਲੋਂ 90 ਗ੍ਰਾਮ ਸੋਨੇ ਦੇ ਗਹਿਣੇ ਹੋਰ ਕੀਤੇ ਬਰਾਮਦ

amritsar police

ਅੰਮ੍ਰਿਤਸਰ ਪੁਲੀਸ ਨੇ ਰਿਮਾਂਡ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ 90 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਦੱਸ ਦੇਈਏ ਕਿ ਅਭਿਮਨਿਊ ਰਾਣਾ ਆਈ.ਪੀ.ਐਸ.ਏ.ਡੀ.ਸੀ.ਪੀ ਸਿਟੀ 3 ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਅਫਸਰ ਥਾਣਾ ਵੇਰਕਾ ਅੰਮ੍ਰਿਤਸਰ ਅਤੇ ਗੁਰਪ੍ਰਤਾਪ ਸਿੰਘ ਸਹੋਤਾ ਪੀ.ਪੀ.ਐਸ.ਏ.ਸੀ.ਪੀ ਪੂਰਬੀ ਦੀ ਅਗਵਾਈ ਹੇਠ ਸਬ ਇੰਸਪੈਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਮੁਲਜ਼ਮ ਸੁਖਪ੍ਰੀਤ ਸਿੰਘ ਅਤੇ ਕਰਨਦੀਪ ਸਿੰਘ ਨੂੰ ਕਾਬੂ ਕੀਤਾ ਗਿਆ।

ਜਿਨ੍ਹਾਂ ਦੇ ਕਬਜ਼ੇ ‘ਚੋਂ 01 ਹੀਰੇ ਦੀ ਮੁੰਦਰੀ, 01 ਜੋੜਾ ਚਾਂਦੀ ਦਾ ਪੰਜਾਬਾ ਅਤੇ 04 ਚਾਂਦੀ ਦੀਆਂ ਚੂੜੀਆਂ ਬਰਾਮਦ ਹੋਈਆਂ। ਫੜੇ ਗਏ ਦੋਸ਼ੀਆਂ ਖਿਲਾਫ ਥਾਣਾ ਵੇਰਕਾ, ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 104 ਮਿਤੀ 01-12-2022 ਦਰਜ ਕੀਤਾ ਗਿਆ ਹੈ। ਰਿਮਾਂਡ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ’ਤੇ 90 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ 01 ਸੋਨੇ ਦਾ ਹਾਰ, 04 ਸੋਨੇ ਦੀਆਂ ਮੁੰਦਰੀਆਂ, 02 ਸੋਨੇ ਦੀਆਂ ਚੇਨੀਆਂ, 01 ਜੋੜਾ ਸੋਨੇ ਦੇ ਕਾਂਟੇ ਅਤੇ ਹੋਰ ਗਹਿਣੇ ਸ਼ਾਮਲ ਹਨ।

Exit mobile version