ਅੰਮ੍ਰਿਤਸਰ ਦੇ ਨਿੱਜੀ ਸਕੂਲ ਦੇ 6ਵੀਂ ਜਮਾਤ ਦੇ 11 ਸਾਲਾਂ ਵਿਦਿਆਰਥੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਸੂਚਨਾ ਦੇ ਅਨੁਸਾਰ ਬੱਚੇ ਦੀ ਸਕੂਲ ਜਾਣ ਤੋਂ ਡੇਢ ਘੰਟੇ ਬਾਅਦ ਸਿਹਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਸਕੂਲ ਵਾਲਿਆਂ ਨੇ ਬੱਚੇ ਦੇ ਪਰਿਵਾਰ ਨੂੰ ਬੁਲਾਇਆ ਅਤੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ ਅਤੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੁਝ ਸਮੇ ਬਾਅਦ ਜਦੋਂ ਬੱਚੇ ਨੂੰ ਹੋਸ਼ ਆਈ ਤਾਂ ਪਤਾ ਲੱਗਾ ਕਿ ਉਸ ਨੇ ਡੈਸਕ ‘ਤੇ ਰੱਖੀ ਗੋਲੀ ਖਾ ਲਈ ਸੀ। ਗੋਲੀ ਕਿਸ ਨੇ ਦਿੱਤੀ ਜਾ ਬੱਚੇ ਨੇ ਕਿਉਂ ਖਾਧੀ, ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ।
ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਕਰਨ ਦੀ ਵਜ੍ਹਾ ਨਾਲ ਅੱਜ ਉਨ੍ਹਾਂ ਦਾ ਬੱਚਾ ਇਸ ਹਾਲਤ ਵਿੱਚ ਹੈ। ਸਕੂਲ ਵਾਲਿਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਬੱਚੇ ਨੇ ਸਲਫਾਸ ਦੀ ਗੋਲੀ ਕਿਵੇਂ ਖਾਧੀ ਅਤੇ ਗੋਲੀ ਆਈ ਕਿੱਥੋਂ, ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਬੱਚੇ ਦੇ ਆਪਣੇ ਕੋਲ ਹੀ ਗੋਲੀ ਹੋਵੇ|