ਹਰਿਆਣਾ ਦੇ ਅੰਬਾਲਾ ‘ਚ ਵਿਆਹ ਦੇ ਚਾਰ ਦਿਨ ਦੀ ਨਵ-ਵਿਆਹੀ ਦੁਲਹਨ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਕੁੜੀ ਨੇ ਭੱਜਣ ਤੋਂ ਪਹਿਲਾਂ ਪੂਰੀ ਯੋਜਨਾ ਬਣਾ ਲਈ ਸੀ। ਇੰਨਾ ਹੀ ਨਹੀਂ ਕੁੜੀ ਵਿਆਹ ਚ ਮਿਲੇ ਲੱਖਾਂ ਰੁਪਏ ਦੇ ਗਹਿਣੇ ਅਤੇ 85 ਹਜ਼ਾਰ ਦੀ ਨਕਦੀ ਵੀ ਨਾਲ ਲੈ ਗਈ।
15 ਫਰਵਰੀ ਨੂੰ ਕੁੜੀ ਦਾ ਵਿਆਹ ਪਿੰਡ ਰਾਜਾਪੁਰ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਮੁੰਡੇ ਨੇ ਮਹੇਸ਼ ਨਗਰ ਥਾਣੇ ਵਿੱਚ ਸ਼ਿਕਾਇਤ ਦੇ ਕੇ ਕੁੜੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲੜਕੇ ਦਾ ਕਹਿਣਾ ਹੈ ਕਿ ਹੁਣ ਉਹ ਉਸ ਦੀ ਜ਼ਿੰਦਗੀ ਖਰਾਬ ਕਰਕੇ ਚਲੀ ਗਈ ਹੈ।
ਨੌਜਵਾਨ ਨੇ ਦੱਸਿਆ ਕਿ 15 ਫਰਵਰੀ ਨੂੰ ਉਸ ਦਾ ਵਿਆਹ ਪਿੰਡ ਕਰਧਨ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਉਹ ਐਤਵਾਰ ਸਵੇਰੇ 10 ਵਜੇ ਪਿੰਡ ਕਰਧਨ ਪਹੁੰਚਿਆ ਸੀ। ਉਹ ਇੱਥੋਂ ਚੱਕਰ ਲਗਾ ਕੇ ਵਾਪਸ ਆਪਣੇ ਪਿੰਡ ਰਾਜਾਪੁਰ ਜਾ ਰਹੇ ਸੀ। ਜਦੋਂ ਉਹ ਮਹੇਸ਼ ਨਗਰ ਕੋਲ ਪਹੁੰਚਿਆ ਤਾਂ ਇੱਥੇ ਉਸ ਦੀ ਪਤਨੀ ਨੇ ਕਾਰ ਰੋਕ ਕੇ ਕਿਹਾ ਕਿ ਉਸ ਨੇ ਬਿਊਟੀ ਪਾਰਲਰ ਦੇ ਪੈਸੇ ਦੇਣ ਜਾਣੇ ਨੇ |
ਫਿਰ ਦੱਸਿਆ ਕਿ ਉਸ ਦੀ ਭਰਜਾਈ ਵੀ ਉਸਦੀ ਪਤਨੀ ਨਾਲ ਗਈ ਹੋਈ ਸੀ ਪਰ ਇੱਥੇ ਇਕ ਨੌਜਵਾਨ ਪਹਿਲਾਂ ਹੀ ਬਾਈਕ ‘ਤੇ ਖੜ੍ਹਾ ਸੀ। ਉਸ ਦੀ ਪਤਨੀ ਉਸ ਨੌਜਵਾਨ ਨਾਲ ਬਾਈਕ ‘ਤੇ ਬੈਠ ਕੇ ਫਰਾਰ ਹੋ ਗਈ। ਉਸਦੀ ਭਾਬੀ ਵੀ ਇਹ ਦੇਖ ਕੇ ਹੈਰਾਨ ਰਹਿ ਗਈ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਆਪਣੇ ਸਹੁਰੇ ਪਰਿਵਾਰ ਨੂੰ ਦਿੱਤੀ।
ਲੜਕੇ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਘਰੋਂ ਸਾਰੇ ਗਹਿਣੇ ਅਤੇ 85 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਈ ਹੈ |ਮਹੇਸ਼ ਨਗਰ ਥਾਣਾ ਪੁਲਿਸ ਨੇ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।