ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਭਾਰਤੀ ਕਰੰਸੀ ਨੋਟਾਂ ‘ਤੇ ਹਿੰਦੂ ਦੇਵਤਿਆਂ ਲਕਸ਼ਮੀ ਅਤੇ ਗਣੇਸ਼ ਦੀਆਂ ਤਸਵੀਰਾਂ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਮਹਾਤਮਾ ਗਾਂਧੀ ਨਾਲ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਜੋੜਨ ਨਾਲ ਭਾਰਤ ‘ਚ ਖੁਸ਼ਹਾਲੀ ਆਵੇਗੀ।
ਦਿੱਲੀ ਦੇ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਨੋਟ ਬਦਲਣ ਲਈ ਨਹੀਂ ਕਹਿ ਰਹੇ ਸਨ ਸਗੋਂ ਲਕਸ਼ਮੀ-ਗਣੇਸ਼ ਦੀਆਂ ਤਸਵੀਰਾਂ ਸ਼ਾਮਲ ਕਰਨ ਦੀ ਬੇਨਤੀ ਕਰ ਰਹੇ ਸਨ। ਕੇਜਰੀਵਾਲ ਨੇ ਕਿਹਾ, ”ਮੈਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਨਵੇਂ ਨੋਟਾਂ ‘ਤੇ ਸ਼੍ਰੀ ਗਣੇਸ਼ ਜੀ ਅਤੇ ਸ਼੍ਰੀ ਲਕਸ਼ਮੀ ਜੀ ਦੀ ਤਸਵੀਰ ਦੇ ਨਾਲ ਗਾਂਧੀ ਜੀ ਦੀ ਤਸਵੀਰ ਲਗਾਉਣ ਕਿਉਂਕਿ ਦੋਵੇਂ ਭਗਵਾਨ ਖੁਸ਼ਹਾਲੀ ਨਾਲ ਜੁੜੇ ਹੋਏ ਹਨ। ਨਿੱਤ ਨਵੇਂ ਨੋਟ ਛਾਪੇ ਜਾਂਦੇ ਹਨ। ਇਹਨਾਂ ਫੋਟੋਆਂ ਨੂੰ ਫਿਰ ਜੋੜਿਆ ਜਾ ਸਕਦਾ ਹੈ।”
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਇੰਡੋਨੇਸ਼ੀਆ ਮੁਸਲਿਮ ਬਹੁ-ਗਿਣਤੀ ਵਾਲਾ ਦੇਸ਼ ਹੈ ਅਤੇ ਇੱਥੇ ਸਿਰਫ਼ 2-3% ਹਿੰਦੂ ਹਨ ਅਤੇ ਉਨ੍ਹਾਂ ਦੀ ਕਰੰਸੀ ‘ਤੇ ਗਣੇਸ਼ ਜੀ ਦੀ ਤਸਵੀਰ ਹੈ। ਜਦੋਂ ਇੰਡੋਨੇਸ਼ੀਆ ਇਹ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਮੈਂ ਕੱਲ ਜਾਂ ਪਰਸੋਂ ਕੇਂਦਰ ਨੂੰ ਪੱਤਰ ਲਿਖ ਕੇ ਅਪੀਲ ਕਰਾਂਗਾ। ਦੇਸ਼ ਦੀ ਆਰਥਿਕ ਹਾਲਤ ਨੂੰ ਠੀਕ ਕਰਨ ਲਈ ਉਪਰਾਲੇ ਕਰਨ ਦੇ ਨਾਲ-ਨਾਲ ਸਾਨੂੰ ਪ੍ਰਮਾਤਮਾ ਦੇ ਆਸ਼ੀਰਵਾਦ ਦੀ ਵੀ ਲੋੜ ਹੈ।