ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਦੀ ਵੈੱਬਸੀਰੀਜ਼ ‘Tanaav’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸੋਨੀ ਲਿਵ ਦੇ ਨਵੇਂ ਸ਼ੋਅ Tanaav ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਸ਼ੋਅ ਇਜ਼ਰਾਇਲੀ ਸ਼ੋਅ ਫੌਦਾ ‘ਤੇ ਆਧਾਰਿਤ ਹੈ। ਸ਼ੋਅ ਵਿੱਚ ਅਰਬਾਜ਼ ਖਾਨ, ਰਜਤ ਕਪੂਰ, ਜ਼ਰੀਨਾ ਵਹਾਬ ਅਤੇ ਮਾਨਵ ਵਿੱਜ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ 1.18 ਮਿੰਟ ਲੰਬਾ ਹੈ, ਜਿਸ ਵਿੱਚ ਰਾਜਨੀਤਿਕ ਡਰਾਮਾ, ਤਣਾਅ, ਬੰਬ ਧਮਾਕੇ ਅਤੇ ਮੌਤਾਂ ਸ਼ਾਮਲ ਹਨ। ਇਸ ਦੀ ਸ਼ੂਟਿੰਗ ਕਸ਼ਮੀਰ ਘਾਟੀ ਵਿੱਚ ਕੀਤੀ ਗਈ ਹੈ।
ਅਰਬਾਜ਼ ਖਾਨ ਦੀ ਵੈੱਬ ਸੀਰੀਜ਼ Tanaav ਦਾ ਟੀਜ਼ਰ ਰਿਲੀਜ਼, ਇਸ ਇਜ਼ਰਾਈਲੀ ਸ਼ੋਅ ਦੀ ਮਿਲੇਗੀ ਝਲਕ
