ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਮੈਨਹਟਨ ਦੀ ਇਕ ਅਦਾਲਤ ਵਿਚ 34 ਦੋਸ਼ ਲਗਾਏ ਗਏ ਹਨ। ਉਨ੍ਹਾਂ ‘ਤੇ ਐਡਲਟ ਸਟਾਰ ਸਟੋਰਮੀ ਡੇਨੀਅਲਸ ਨੂੰ ਚੁੱਪ ਕਰਾਉਣ ਲਈ ਪੈਸੇ ਦੇਣ ਅਤੇ ਚੋਣ ਪ੍ਰਚਾਰ ਦੌਰਾਨ ਕਾਰੋਬਾਰੀ ਰਿਕਾਰਡ ‘ਚ ਧੋਖਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਅਦਾਲਤ ਵਿੱਚ ਬੇਕਸੂਰ ਆਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ – ਮੈਂ ਕੋਈ ਜੁਰਮ ਨਹੀਂ ਕੀਤਾ|
ਖ਼ਬਰਾਂ ਦੇ ਅਨੁਸਾਰ ਡੋਨਾਲਡ ਟਰੰਪ ਦੀ ਸੁਣਵਾਈ ਦੌਰਾਨ ਪਹਿਲਾ ਟਰੰਪ ਟਾਵਰ ਦੇ ਦਰਬਾਨ ਨੂੰ 20,000 ਡਾਲਰ, ਦੂਸਰੀ ਔਰਤ ਨੂੰ 150,000 ਡਾਲਰ ਅਤੇ ਤੀਜੇ ਵਿੱਚ ਐਡਲਟ ਸਟਾਰ ਨੂੰ 130,000 ਡਾਲਰ ਦੇਣ ਲਈ ਆਖਿਆ ਗਿਆ ਹੈ | ਜਾਣਕਾਰੀ ਦੇ ਅਨੁਸਾਰ ਅਮਰੀਕੀ ਜੱਜ ਨੇ ਦੱਸਿਆ ਹੈ ਕਿ ਡੋਨਾਲਡ ਟਰੰਪ ਵਿਰੁੱਧ ਜਨਵਰੀ 2024 ਤੋਂ ਮਾਮਲਾ ਸ਼ੁਰੂ ਹੋਣ ਦੇ ਆਸਾਰ ਹਨ।
ਡੋਨਾਲਡ ਟਰੰਪ ਨਿਊਯਾਰਕ ‘ਚ ਸੁਣਵਾਈ ਹੋਣ ਤੋਂ ਬਾਅਦ ਫਲੋਰੀਡਾ ਵਾਪਸ ਆ ਗਏ ਹਨ। ਨਿਊਯਾਰਕ ਦੀਆਂ ਸੜਕਾਂ ‘ਤੇ 35,000 ਤੋਂ ਵੱਧ ਪੁਲਿਸ ਅਤੇ ਸੀਕ੍ਰੇਟ ਸਰਵਿਸ ਏਜੰਟ ਹਾਜ਼ਰ ਸੀ । ਡੋਨਾਲਡ ਟਰੰਪ ਨੂੰ ਇਲਜ਼ਾਮ ਦੱਸਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਡੋਨਾਲਡ ਟਰੰਪ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ‘ਚ ਪੇਸ਼ ਹੋਏ ਸੀ।
ਅਦਾਲਤ ਵੱਲੋ ਇਹ ਆਦੇਸ਼ ਦਿੱਤੇ ਗਏ ਹਨ ਕਿ ਡੋਨਾਲਡ ਟਰੰਪ ਨੂੰ ਸਟੋਰਮੀ ਡੇਨੀਅਲ ਨੂੰ 1,22,000 ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਕੋਰਟ ਨੂੰ ਆਖਿਆ ਹੈ ਕਿ ਉਸ ਨੇ ਕੋਈ ਜੁਰਮ ਨਹੀਂ ਕੀਤਾ ਅਤੇ ਮੇਰਾ ਕੋਈ ਕਸੂਰ ਨਹੀਂ ਹੈ |