Nation Post

ਅਮਰੀਕਾ ‘ਚ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਤਿੰਨ ਪੰਜਾਬੀ ਮੈਂਬਰਾ ਦੀ ਮੌਤ

accident

ਅਮਰੀਕਾ ‘ਚ ਇਕ ਭਿਆਨਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਤਿੰਨ ਪੰਜਾਬੀਆਂ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ਵਿੱਚ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਮਾਂ-ਧੀ ਵੀ ਸ਼ਾਮਲ ਹੈ। ਜਦਕਿ ਤੀਜਾ ਉਸ ਦਾ ਰਿਸ਼ਤੇਦਾਰ ਸੀ।

ਮ੍ਰਿਤਕਾਂ ਦੀ ਪਛਾਣ ਸਾਬਕਾ ਤਹਿਸੀਲਦਾਰ ਬਲਜੀਤ ਸਿੰਘ ਦੀ ਪਤਨੀ ਬੀਬੀ ਬਲਵੀਰ ਕੌਰ, ਉਨ੍ਹਾਂ ਦੀਆਂ ਧੀਆਂ ਪ੍ਰੀਤ ਜੀਤ ਕੌਰ ਅਤੇ ਅਜੀਤ ਸਿੰਘ ਰਾਣਾ ਵਜੋਂ ਹੋਈ ਹੈ। ਇਹ ਖ਼ਬਰ ਮਿਲਦਿਆਂ ਹੀ ਰੁੜਕੀ ਕਲਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਸਮੇਤ ਇਲਾਕੇ ਦੇ ਲੋਕ ਸੋਗ ਵਿੱਚ ਡੁੱਬੇ ਹੋਏ ਹਨ। ਬੀਬੀ ਬਲਵੀਰ ਕੌਰ ਉੱਘੀ ਕਾਂਗਰਸੀ ਔਰਤ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਸਨ।

Exit mobile version