ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ। ਇਸ ਤੋਂ ਪਤਾ ਲੱਗਾ ਹੈ ਕਿ ਅਦਾਕਾਰਾ ਦੀ ਮੌਤ ਕਿਵੇਂ ਹੋਈ। ਖਬਰਾਂ ਮੁਤਾਬਕ ਤੁਨੀਸ਼ਾ ਸ਼ਰਮਾ ਦੀ ਰਹੱਸਮਈ ਮੌਤ ਕਈ ਸ਼ੰਕੇ ਪੈਦਾ ਕਰ ਰਹੀ ਸੀ ਅਤੇ ਅਟਕਲਾਂ ਵੀ ਚੱਲ ਰਹੀਆਂ ਸਨ ਕਿ ਅਦਾਕਾਰਾ ਗਰਭਵਤੀ ਹੈ। ਹਾਲਾਂਕਿ, ਪੋਸਟਮਾਰਟਮ ਰਿਪੋਰਟ ਤੋਂ ਇਹ ਸਪੱਸ਼ਟ ਹੈ ਕਿ ਉਹ ਗਰਭਵਤੀ ਨਹੀਂ ਸੀ ਅਤੇ ਫਾਂਸੀ ਤੋਂ ਬਾਅਦ ਦਮ ਘੁੱਟਣ ਨਾਲ ਮੌਤ ਹੋ ਗਈ ਸੀ। 20 ਸਾਲਾ ਅਭਿਨੇਤਰੀ ਨੇ ਕਥਿਤ ਤੌਰ ‘ਤੇ 24 ਦਸੰਬਰ ਨੂੰ ਆਪਣੇ ਸਾਬਕਾ ਬੁਆਏਫ੍ਰੈਂਡ ਅਤੇ ਸਹਿ-ਅਦਾਕਾਰ ਸ਼ੀਜ਼ਾਨ ਮੁਹੰਮਦ ਖਾਨ ਦੇ ਮੇਕਅੱਪ ਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਦੋਵੇਂ ਟੀਵੀ ਸੀਰੀਅਲ ‘ਅਲੀ ਬਾਬਾ: ਦਾਸਤਾਨ-ਏ-ਕਾਬੁਲ’ ‘ਚ ਨਜ਼ਰ ਆਏ ਸਨ। ਸ਼ੀਜਨ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ੀਜਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਤੁਨੀਸ਼ਾ ਦੀ ਮਾਂ ਨੇ ਪੁਲਸ ਸ਼ਿਕਾਇਤ ‘ਚ ਅਭਿਨੇਤਾ ਨੂੰ ਤੁਨੀਸ਼ਾ ਦੇ ਮਾਨਸਿਕ ਤਣਾਅ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਤੁਨੀਸ਼ਾ ਦੀ ਲਾਸ਼ ਨੂੰ ਮੁੰਬਈ ਦੇ ਜੇਜੇ ਹਸਪਤਾਲ ‘ਚ ਪੋਸਟਮਾਰਟਮ ਲਈ ਲਿਜਾਇਆ ਗਿਆ ਅਤੇ ਰਿਪੋਰਟਾਂ ਮੁਤਾਬਕ ਤੁਨੀਸ਼ਾ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਉਸ ਦੇ ਸਰੀਰ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ 26 ਦਸੰਬਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ।