‘ਅਜਬ ਪ੍ਰੇਮ ਕੀ ਗ਼ਜ਼ਬ ਕਹਾਣੀ’ ਆਖਰਕਾਰ ਝਾਰਖੰਡ ਦੇ ਧਨਬਾਦ ‘ਚ ਰੰਗ ਲਿਆਈ। ਇੱਥੇ ਪਿਛਲੇ 80 ਘੰਟਿਆਂ ਤੋਂ ਪ੍ਰੇਮੀ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੀ ਪ੍ਰੇਮਿਕਾ ਦਾ ਪਿਆਰ ਜਿੱਤ ਗਿਆ। ਲੜਕਾ-ਲੜਕੀ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਮੰਦਰ ‘ਚ ਹੋਇਆ ਹੈ। ਮਾਮਲਾ ਮਹੇਸ਼ਪੁਰ ਦਾ ਹੈ। ਜਾਣਕਾਰੀ ਅਨੁਸਾਰ ਮਹੇਸ਼ਪੁਰ ਪੰਚਾਇਤ ਦੇ ਪ੍ਰਧਾਨ ਮਨੋਜ ਮਹਤੋ ਦੀ ਅਗਵਾਈ ‘ਚ ਲੜਕੇ ਪੱਖ ਦੇ ਪਰਿਵਾਰਕ ਮੈਂਬਰ ਅਤੇ ਲੜਕੀ ਪੱਖ ਦੇ ਪਰਿਵਾਰਕ ਮੈਂਬਰ ਗੰਗਾਪੁਰ ਸਥਿਤ ਮਾਂ ਲੀਲੌਰੀ ਦੇ ਮੰਦਰ ‘ਚ ਪਹੁੰਚੇ। ਮੰਦਰ ਦੇ ਪੁਜਾਰੀ ਉਦੈ ਤਿਵਾੜੀ ਨੇ ਸਾਰੀਆਂ ਰਸਮਾਂ ਨਾਲ ਵਿਆਹ ਕਰਵਾਇਆ। ਇਸ ਦੌਰਾਨ ਸੈਂਕੜੇ ਪਿੰਡ ਵਾਸੀ ਵੀ ਮੌਜੂਦ ਸਨ।
ਦੱਸ ਦਈਏ ਕਿ ਪੂਰਬੀ ਵਸੂਰੀਆ ਦੀ ਰਹਿਣ ਵਾਲੀ ਪ੍ਰੇਮਿਕਾ ਨਿਸ਼ਾ ਅਤੇ ਮਹੇਸ਼ਪੁਰ ਦੇ ਰਹਿਣ ਵਾਲੇ ਪ੍ਰੇਮੀ ਉੱਤਮ ਮਹਤੋ ਵਿਚਕਾਰ ਪਿਛਲੇ 4 ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ। ਦੋਵਾਂ ਦੀ ਮੰਗਣੀ ਵੀ ਹੋ ਗਈ। ਪਰ ਵਿਆਹ ਤੋਂ 20 ਦਿਨ ਪਹਿਲਾਂ ਪ੍ਰੇਮੀ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ। ਜਿਸ ਤੋਂ ਬਾਅਦ ਪ੍ਰੇਮਿਕਾ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਪ੍ਰੇਮੀ ਦੇ ਘਰ ਪਹੁੰਚੀ ਅਤੇ ਦਰਵਾਜ਼ੇ ਦੇ ਬਾਹਰ ਧਰਨੇ ‘ਤੇ ਬੈਠ ਗਈ। ਇਸ ਦੌਰਾਨ ਉਸ ਦਾ ਪ੍ਰੇਮੀ ਉੱਤਮ ਅਤੇ ਉਸ ਦੇ ਪਰਿਵਾਰਕ ਮੈਂਬਰ ਉਥੋਂ ਫਰਾਰ ਹੋ ਗਏ।
ਆਖਿਰਕਾਰ ਨਿਸ਼ਾ ਦੇ ਪਿਤਾ ਦੀ ਤਰਫੋਂ ਰਾਜਗੰਜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਹੀ ਦੋਵਾਂ ਧਿਰਾਂ ਦੀਆਂ ਕਈ ਵਾਰ ਮੀਟਿੰਗਾਂ ਤੋਂ ਬਾਅਦ ਵਿਆਹ ਲਈ ਰਾਜ਼ੀ ਹੋ ਗਿਆ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਪ੍ਰੇਮਿਕਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਉਸ ਦਾ ਪਿਆਰ ਮਿਲਿਆ ਹੈ। ਉਹ ਪੁਲਿਸ ਕੋਲ ਦਰਜ ਕੀਤੇ ਗਏ ਕੇਸ ਨੂੰ ਵੀ ਵਾਪਸ ਲੈ ਲਵੇਗੀ।