ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਸਪੋਰਟਸ ਪ੍ਰੋਡਕਟ ਕੰਪਨੀ ਵੱਲੋਂ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਚਰਚਾ ‘ਚ ਹੈ। ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਕੱਪੜੇ ਬ੍ਰਾਂਡ ਪੁਮਾ ਨੇ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਨੇ ਪੁਮਾ ਟਾਪ, ਕੋ-ਆਰਡ ਸੈੱਟ ਅਤੇ ਜੈਕੇਟ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬ੍ਰਾਂਡ ਨੇ ਯੂਜ਼ਰਸ ਨੂੰ ਆਪਣੀ ਸੇਲ ਦੀ ਜਾਣਕਾਰੀ ਦਿੱਤੀ। ਪਰ ਅਨੁਸ਼ਕਾ ਨੇ ਪ੍ਰਮੋਸ਼ਨ ‘ਚ ਇਸਤੇਮਾਲ ਹੋਣ ਵਾਲੀਆਂ ਆਪਣੀਆਂ ਤਸਵੀਰਾਂ ਨੂੰ ਦੇਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਿਉਂਕਿ ਇਸ ਲਈ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਗਈ ਸੀ।
ਅਨੁਸ਼ਕਾ ਨੇ ਇੰਸਟਾ ਸਟੋਰੀ ‘ਤੇ ਪਿਊਮਾ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ। ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਹੈਲੋ ਪੁਮਾ ਇੰਡੀਆ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਮੇਰੀਆਂ ਤਸਵੀਰਾਂ ਨੂੰ ਬਿਨਾਂ ਇਜਾਜ਼ਤ ਦੇ ਪ੍ਰਚਾਰ ਲਈ ਨਹੀਂ ਵਰਤ ਸਕਦੇ ਕਿਉਂਕਿ ਮੈਂ ਤੁਹਾਡਾ ਬ੍ਰਾਂਡ ਅੰਬੈਸਡਰ ਨਹੀਂ ਹਾਂ। ਕਿਰਪਾ ਕਰਕੇ ਉਹਨਾਂ ਨੂੰ ਹਟਾਓ।