Nation Post

ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇ ਰਹੇ ਨੌਜਵਾਨ ਵਿਰੁੱਧ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ |

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਬਹੁਤ ਸਮੇ ਤੋਂ ਧਮਕੀਆਂ ਮਿਲ ਰਹੀਆਂ ਹਨ। ਥੋੜ੍ਹੇ ਦਿਨ ਪਹਿਲਾ ਹੀ ਇਕ ਨਾਬਾਲਗ ਨੂੰ ਕਾਬੂ ਕੀਤਾ ਗਿਆ ਸੀ ਪਰ ਧਮਕੀ ਵਾਲੀ ਈ-ਮੇਲ ਭੇਜਣ ਵਾਲੇ ਸ਼ਖਸ ਦੀ ਪੁਲਿਸ ਨੂੰ ਕਈ ਦਿਨਾਂ ਤੋਂ ਤਲਾਸ਼ ਹੈ। ਪੁਲਿਸ ਵੱਲੋ ਹੁਣ ਇਸ ਸ਼ਖਸ ਦੇ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੱਕੀ ਦੋਸ਼ੀ ਹਰਿਆਣਾ ਦਾ ਨਿਵਾਸੀ ਹੈ ਅਤੇ ਯੂਕੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਦਾ ਹੈ।

ਸੂਚਨਾ ਦੇ ਅਨੁਸਾਰ ਇਸ ਮੁਲਜ਼ਮ ਵੱਲੋ ਮਾਰਚ ਮਹੀਨੇ ‘ਚ ਗੋਲਡੀ ਬਰਾੜ ਦੇ ਨਾਮ ‘ਤੇ ਧਮਕੀ ਭਰੀ ਈਮੇਲ ਭੇਜੀ ਗਈ ਸੀ, ਇਸ ‘ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਈਮੇਲ ਤੋਂ ਮਗਰੋਂ ਸਲਮਾਨ ਖਾਨ ਦੇ ਦੋਸਤ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆਂ ਹੈ। ਉਸ ਸਮੇਂ ਤੋਂ ਹੀ ਪੁਲਿਸ ਇਸ ਵਿਅਕਤੀ ਦੀ ਤਲਾਸ਼ ‘ਚ ਹੈ। ਹਾਲੇ ਤੱਕ ਪੁਲਿਸ ਇਸ ਸ਼ਖ਼ਸ ਦਾ ਪਤਾ ਨਹੀਂ ਲਗਾ ਸਕੀ । ਜਿਸ ਕਾਰਨ ਪੁਲਿਸ ਨੇ ਹੁਣ ਦੋਸ਼ੀਆਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ।

ਅਦਾਕਾਰ ਸਲਮਾਨ ਖ਼ਾਨ ਨੂੰ ਸਰਕਾਰ ਨੇ Y ਸ਼੍ਰੇਣੀ ਦੀ ਸੁਰੱਖਿਆ ਦੇ ਦਿੱਤੀ ਸੀ। ਇਸ ਤੋਂ ਬਿਨ੍ਹਾਂ ਸਲਮਾਨ ਖਾਨ ਨੇ ਆਪਣੇ ਲਈ ਵਿਦੇਸ਼ ਤੋਂ ਬੁਲੇਟ ਪਰੂਫ ਕਾਰ ਮੰਗਾ ਲਈ ਸੀ।ਅਦਾਕਾਰ ਇਸ ਧਮਕੀ ਭਾਰੀ ਈ-ਮੇਲ ਮਿਲਣ ਤੋਂ ਬਾਅਦ ਵੀ ਲਗਾਤਾਰ ਫ਼ਿਲਮਾਂ ਲਈ ਸ਼ੂਟ ਕਰ ਰਹੇ ਹਨ ਤੇ ਉਨ੍ਹਾਂ ਦੇ ਪ੍ਰਸ਼ੰਸਕ ਅਦਾਕਾਰ ਨੂੰ ਲੈ ਕੇ ਬਹੁਤ ਟੈਨਸ਼ਨ ‘ਚ ਰਹਿੰਦੇ ਹਨ।

Exit mobile version