ਅਦਾਕਾਰਾ ਰਾਖੀ ਸਾਵੰਤ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ।ਕੁਝ ਦਿਨ ਪਹਿਲਾ ਹੀ ਰਾਖੀ ਸਾਵੰਤ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਭਰੀ ਈ-ਮੇਲ ਮਿਲੀ ਹੈ। ਇਸ ਈ-ਮੇਲ ‘ਚ ਕਿਹਾ ਗਿਆ ਹੈ ਕਿ ਜੇਕਰ ਉਹ ਸਲਮਾਨ ਖਾਨ ਦੇ ਮਾਮਲੇ ‘ਚ ਪਿੱਛੇ ਨਹੀਂ ਰਹੀ ਤਾਂ ਉਸ ਦੇ ਲਈ ਮਾੜਾ ਹੋਵੇਗਾ। ਧਮਕੀ ਮਿਲਣ ਦੀਆਂ ਖਬਰਾਂ ਦੇ ਬਾਅਦ ਤੋਂ ਰਾਖੀ ਸਾਵੰਤ ਸੁਰਖਿਆ ‘ਚ ਹੈ।ਇਸ ‘ਤੇ ਹੁਣ ਰਾਖੀ ਸਾਵੰਤ ਨੇ ਕਿਹਾ ਹੈ ਕਿ ਉਹ ਧਮਕੀ ਕਾਰਨ ਡਰ ਗਈ ਹੈ।
ਰਾਖੀ ਸਾਵੰਤ ਦਾ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿਚ ਉਨ੍ਹਾਂ ਨੇ ਆਖਿਆ ਹੈ ਕਿ ਉਹ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜ਼ੈੱਡ ਪਲੱਸ ਸਕਿਉਰਟੀ ਲਈ ਮਿਲਣ ਵਾਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜਦੋ ਕੰਗਨਾ ਰਣੌਤ ‘ਤੇ ਨੂੰ ਜ਼ੈੱਡ ਸਕਿਓਰਿਟੀ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀਂ।ਉਨ੍ਹਾਂ ਨੂੰ ਤਾ ਕੋਈ ਧਮਕੀ ਵੀ ਨਹੀਂ ਦਿੱਤੀ ਕਿਸੇ ਨੇ। ਮੈਨੂੰ ਤਾ ਮਿਲੀ ਸੀ, ਮੇਰੇ ਕੋਲ ਧਮਕੀ ਵਾਲੀ ਈ -ਮੇਲ ਵੀ ਪਈ ਹੋਈ ਹੈ।ਮੇਰੇ ਕੋਲ ਸਾਰੇ ਸਬੂਤ ਹਨ |