Nation Post

ਅਦਾਕਾਰਾ ਪ੍ਰਿਯੰਕਾ ਚੋਪੜਾ ਧੀ ਮਾਲਤੀ ਨਾਲ ਸਿੱਧੀ ਵਿਨਾਇਕ ਦੇ ਮੰਦਰ ਪਹੁੰਚੀ; ਹਲਕੇ ਨੀਲੇ ਰੰਗ ਦੇ ਰਵਾਇਤੀ ਕੱਪੜਿਆਂ ‘ਚ ਨਜ਼ਰ ਆਈ ਪ੍ਰਿਯੰਕਾ |

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਮੈਰੀ ਜੋਨਸ ਚੋਪੜਾ ਨਾਲ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ ਦੇ ਕੀਤੇ ਦਰਸ਼ਨ। ਰਵਾਇਤੀ ਕੱਪੜਿਆਂ ਵਿੱਚ ਪ੍ਰਿਅੰਕਾ ਚੋਪੜਾ ਨੇ ਆਪਣੀ ਧੀ ਨੂੰ ਗੋਦ ਵਿੱਚ ਲੈ ਕੇ ਭਗਵਾਨ ਗਣੇਸ਼ ਜੀ ਦੇ ਸਾਹਮਣੇ ਮੱਥਾ ਟੇਕਿਆ |ਅਦਾਕਾਰ ਪ੍ਰਿਅੰਕਾ ਚੋਪੜਾ ਆਪਣੀ ਫਿਲਮ ‘ਸਿਟਾਡੇਲ’ ਨੂੰ ਪ੍ਰਮੋਟ ਕਰਨ ਲਈ ਮੁੰਬਈ ਵਿੱਚ ਆਈ ਹੈ।

ਪ੍ਰਿਅੰਕਾ ਚੋਪੜਾ ਆਪਣੀ ਧੀ ਨਾਲ ਪਹਿਲੀ ਵਾਰ ਭਾਰਤ ਪਹੁੰਚੀ ਹੈ। ਪ੍ਰਿਅੰਕਾ ਚੋਪੜਾ ਨੇ ਮੰਦਰ ‘ਚ ਹਲਕੇ ਨੀਲੇ ਰੰਗ ਦੇ ਰਵਾਇਤੀ ਕੱਪੜੇ ਪਾਏ ਹੋਏ ਸੀ । ਉਨ੍ਹਾਂ ਨੇ ਆਪਣੀ ਧੀ ਨੂੰ ਗੋਦੀ ਵਿੱਚ ਲੈ ਕੇ ਭਗਵਾਨ ਗਣੇਸ਼ ਜੀ ਅੱਗੇ ਮੱਥਾ ਟੇਕਿਆ ‘ਤੇ ਆਸ਼ੀਰਵਾਦ ਲਿਆ । ਪ੍ਰਿਅੰਕਾ ਨੇ ਆਪਣੀ ਧੀ ਮਾਲਤੀ ਨੂੰ ਮੰਦਰ ਵਿੱਚ ਤਿਲਕ ਵੀ ਕਰਵਾਇਆ।

ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਅਦਾਕਾਰਾ ਪ੍ਰਿਯੰਕਾ ਚੋਪੜਾ ਵੈੱਬ ਸੀਰੀਜ਼ ‘ਸਿਟਾਡੇਲ’ ‘ਚ ਦਿਖਾਈ ਦੇਵੇਗੀ । ਇਹ ਸੀਰੀਜ਼ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ 28 ਅਪ੍ਰੈਲ ਨੂੰ ਆਉਣ ਵਾਲੀ ਹੈ।

Exit mobile version