ਅਦਾਕਾਰਾ ਜੀਆ ਖਾਨ ਖੁਦਕੁਸ਼ੀ ਮਾਮਲੇ ਦਾ ਫੈਸਲਾ ਅੱਜ ਦੁਪਹਿਰ 12 ਵਜੇ ਹੋਣ ਵਾਲਾ ਹੈ । ਮੁਲਜ਼ਮ ਸੂਰਜ ਪੰਚੋਲੀ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪਹੁੰਚ ਚੁੱਕੇ ਹਨ। ਜੀਆ ਖਾਨ ਨੇ 3 ਜੂਨ 2013 ਨੂੰ ਮੁੰਬਈ ਸਥਿਤ ਆਪਣੇ ਫਲੈਟ ‘ਚ ਖੁਦਕੁਸ਼ੀ ਕੀਤੀ ਸੀ।
ਅਦਾਕਾਰਾ ਜੀਆ ਖਾਨ ਦੀ ਮਾਂ ਦੀ ਸ਼ਿਕਾਇਤ ‘ਤੇ ਬੁਆਏਫ੍ਰੈਂਡ ਅਭਿਨੇਤਾ ਸੂਰਜ ਪੰਚੋਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਘਟਨਾ ਦੇ 10 ਸਾਲ ਬਾਅਦ ਖ਼ੁਦਕੁਸ਼ੀ ਮਾਮਲੇ ਦਾ ਫੈਸਲਾ ਹੋਣ ਜਾ ਰਿਹਾ ਹੈ।
ਪੁਲਿਸ ਨੂੰ ਜੀਆ ਖਾਨ ਦੇ ਘਰ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਸੀ। ਇਸ ਸੁਸਾਈਡ ਨੋਟ ‘ਚ ਜੀਆ ਖਾਨ ਨੇ ਸੂਰਜ ਪੰਚੋਲੀ ਨਾਲ ਆਪਣੇ ਰਿਸ਼ਤੇ ਦੇ ਖ਼ਰਾਬ ਹੋ ਜਾਣ ਦੇ ਕਾਰਨ ਬਹੁਤ ਪਰੇਸ਼ਾਨ ਸੀ। ਇਸ ਤੋਂ ਬਾਅਦ ਜੀਆ ਖਾਨ ਦੀ ਮਾਂ ਰਾਬੀਆ ਖਾਨ ਨੇ ਸੂਰਜ ਪੰਚੋਲੀ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ।
ਸੂਰਜ ਪੰਚੋਲੀ ਦੀ ਮਾਂ ਦਾ ਕਹਿਣਾ ਹੈ ਕਿ ‘ਮੈਂ ਅਦਾਲਤ ‘ਚ ਆਪਣੇ ਪੁੱਤਰ ਦੇ ਨਾਲ ਰਹਿਣ ਵਾਲੀ ਹਾਂ। ਬੀਤੇ ਹੋਏ 10 ਸਾਲ ਮੇਰੇ ਪੁੱਤਰ ਲਈ ਨਰਕ ਵਰਗੇ ਸੀ। ਜਦੋਂ ਵੀ ਉਹ ਮੇਰੇ ਵੱਲ ਦੇਖਦਾ ਹੈ, ਮੈਨੂੰ ਉਸਦਾ ਦਰਦ ਮਹਿਸੂਸ ਹੁੰਦਾ ਹੈ। ਮੈਂ ਜਾਣਦੀ ਹਾਂ ਕਿ ਉਸ ਦੀ ਕੋਈ ਗ਼ਲਤੀ ਨਹੀਂ ਹੈ, ਪਰ ਮੈਂ ਕੁਝ ਕਰ ਨਹੀਂ ਸਕਦੀ।