ਅਦਾਕਾਰਾ ਆਲੀਆ ਭੱਟ ਦੇ ਨਾਨਾ ਅਤੇ ਸੋਨੀ ਰਾਜ਼ਦਾਨ ਦੇ ਪਿਤਾ ਨਰਿੰਦਰ ਰਾਜ਼ਦਾਨ ਦਾ ਅੱਜ ਯਾਨੀ ਵੀਰਵਾਰ ਨੂੰ 95 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰਨਾਥ ਰਾਜ਼ਦਾਨ ਲੰਬੇ ਸਮੇਂ ਤੋਂ ਬਿਮਾਰ ਰਹਿੰਦੇ ਸੀ ਪਰ ਹੁਣ ਜਿਆਦਾ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਹੈ।
ਪਿਤਾ ਦੀ ਮੌਤ ਮਗਰੋਂ ਸੋਨੀ ਰਾਜ਼ਦਾਨ ਨੇ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸੋਨੀ ਰਾਜ਼ਦਾਨ ਨੇ ਕਿਹਾ ਹੈ ਕਿ, “ਪਿਤਾ, ਦਾਦਾ ਜੀ, ਨਿੰਦੀ, ਧਰਤੀ ‘ਤੇ ਸਾਡੇ ਏਂਜਲ, ਤੁਹਾਨੂੰ ਆਪਣਾ ਕਹਿ ਸਕਣ ਲਈ ਸ਼ੁਕਰਗੁਜ਼ਾਰ ਹਾਂ। ਤੁਹਾਡੀ ਚਮਕੀਲੀ ਚਮਕ ‘ਚ ਡੂਬੀ ਹੋਈ ਜਿੰਦਗੀ ਜੀਓ ਕੇ ਬਹੁਤ ਖੁਸ਼ ਹਾਂ। ਤੁਸੀਂ ਆਪਣੇ ਨਾਲ ਸਾਡਾ ਇੱਕ ਹਿਸਾ ਲੈ ਗਏ ਹੋ ਪਰ ਅਸੀਂ ਕਦੇ ਵੀ ਤੁਹਾਡੀ ਰੂਹ ਤੋਂ ਅਲੱਗ ਨਹੀਂ ਹੋ ਸਕਦੇ। ਤੁਸੀਂ ਜਿੱਥੇ ਵੀ ਹੋ – ਤੁਹਾਡੇ ਉਸ ਸੁੰਦਰ ਹਾਸੇ ਦੇ ਕਾਰਨ ਹੁਣ ਇਹ ਇੱਕ ਖੁਸ਼ਹਾਲ ਸਥਾਨ ਬਣ ਗਿਆ ਹੋਵੇਗਾ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ |
ਅਦਾਕਾਰਾ ਆਲੀਆ ਭੱਟ ਨੇ ਆਪਣੇ ਨਾਨਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਜਨਮਦਿਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਆਲੀਆ ਭੱਟ ਦੇ ਨਾਨਾ ਜੀ ਕੇਕ ਕੱਟਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਆਲੀਆ ਭੱਟ ਨੇ ਇੱਕ ਭਾਵੁਕ ਨੋਟ ਵੀ ਸ਼ੇਅਰ ਕੀਤਾ ਹੈ।