ਝਾਂਸੀ ‘ਚ ਯੂਪੀ STF ਨੇ ਵੱਡਾ ਐਕਸ਼ਨ ਲਿਆ ਹੈ। ਉਮੇਸ਼ ਪਾਲ ਕਤਲ ਮਾਮਲੇ ਦੇ ਮੁਲਜ਼ਮ ਅਸਦ ਅਹਿਮਦ ਤੇ ਗੁਲਾਮ ਮੁਹੰਮਦ ਦਾ ਐਨਕਾਊਂਟਰ ਹੋ ਚੁੱਕਿਆ ਹੈ। ਖ਼ਬਰਾਂ ਦੇ ਅਨੁਸਾਰ STF ਨੇ ਇਨ੍ਹਾਂ ਲੋਕਾਂ ਨੂੰ ਘੇਰਾ ਪਾਇਆ ਤਾਂ ਅਸਦ ਅਹਿਮਦ ਤੇ ਗੁਲਾਮ ਮੁਹੰਮਦ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ‘ਤੇ ਜਦੋਂ ਪੁਲਿਸ ਨੇ ਐਕਸ਼ਨ ਲਿਆ ਤਾਂ ਦੋਨੋਂ ਮਾਰੇ ਗਏ। ਯੂਪੀ STF ਡਿਪਟੀ ਐੱਸਪੀ ਨਵੇਂਦੁ ਤੇ ਡਿਪਟੀ ਐੱਸਪੀ ਵਿਮਲ ਦੀ ਅਗਵਾਈ ਵਿੱਚ ਇਨ੍ਹਾਂ ਨੂੰ ਢੇਰ ਕਰ ਦਿੱਤਾ ਗਿਆ । ਪੁਲਿਸ ਨੂੰ ਦੋਨਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ।
ਅੱਜ ਉਮੇਸ਼ ਪਾਲ ਕਤਲ ਕੇਸ ਵਿੱਚ ਅਤੀਕ ਅਹਿਮਦ ਤੇ ਅਸ਼ਰਫ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਤਾਂ ਝਾਂਸੀ ‘ਚ ਯੂਪੀ STF ਨੇ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ‘ਤੇ ਗੁਲਾਮ ਮੁਹੰਮਦ ਨੂੰ ਢੇਰ ਕਰ ਦਿੱਤਾ ਗਿਆ ਹੈ। ਯੂਪੀ STF ਦੇ ADG ਅਮਿਤਾਭ ਯਸ਼ ਨੇ ਦੱਸਿਆ ਕਿ ਅਸਦ ਤੇ ਗੁਲਾਮ ਨੂੰ ਜ਼ਿੰਦਾ ਕਾਬੂ ਕਰਨ ਦੀ ਕੋਸ਼ਿਸ਼ ਸੀ, ਪਰ ਇਨ੍ਹਾਂ ਦੋਨਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਵੱਲੋ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ। ਯੂਪੀ ਪੁਲਿਸ ਨੇ ਸੂਚਨਾ ਦਿੰਦਿਆਂ ਕਿਹਾ ਕਿ ਅਸਦ ਅਹਿਮਦ ਪੁੱਤਰ ਅਤੀਕ ਅਹਿਮਦ ਤੇ ਗੁਲਾਮ ਪੁੱਤਰ ਮਕਸੂਦਨ, ਦੋਨੋਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਮਾਮਲੇ ਵਿੱਚ ਫਰਾਰ ਹੋਏ ਸੀ। ਇਨ੍ਹਾਂ ਦੋਵਾਂ ਦੇ ਸਿਰ ‘ਤੇ ਪੰਜ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।