ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਜਲਦ ਹੀ ਫਿਲਮ ”ਥੈਂਕ ਗੌਡ” ”ਚ ਨਜ਼ਰ ਆਉਣਗੇ, ਜਿਸ ”ਚ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਵੀ ਮੁੱਖ ਭੂਮਿਕਾਵਾਂ ”ਚ ਨਜ਼ਰ ਆਉਣਗੇ। ਫਿਲਮ ‘ਥੈਂਕ ਗੌਡ’ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਟ੍ਰੇਲਰ ‘ਚ ਦੇਖਿਆ ਜਾ ਸਕਦਾ ਹੈ ਕਿ ਅਜੇ ਦੇਵਗਨ ਭਗਵਾਨ ਚਿਤਰਗੁਪਤ ਦਾ ਕਿਰਦਾਰ ਨਿਭਾਅ ਰਹੇ ਹਨ। ਟ੍ਰੇਲਰ ਦੀ ਸ਼ੁਰੂਆਤ ‘ਚ ਦਿਖਾਇਆ ਗਿਆ ਹੈ ਕਿ ਸਿਧਾਰਥ ਮਲਹੋਤਰਾ ਦੀ ਕਾਰ ਹਾਦਸੇ ‘ਚ ਮੌਤ ਹੋ ਜਾਂਦੀ ਹੈ ਅਤੇ ਯਮਲੋਕ ਪਹੁੰਚ ਜਾਂਦਾ ਹੈ। ਇੱਥੇ ਚਿਤਰਗੁਪਤ ਬਣੇ ਅਜੈ ਦੇਵਗਨ ਉਸ ਦਾ ਸਵਾਗਤ ਕਰਦੇ ਹਨ ਅਤੇ ਉਸ ਨਾਲ ਗੇਮ ਖੇਡਣ ਲੱਗਦੇ ਹਨ। ਇੱਥੋਂ ਹੀ ਕਾਮੇਡੀ ਅਤੇ ਇਮੋਸ਼ਨ ਦੀ ਖੇਡ ਸ਼ੁਰੂ ਹੁੰਦੀ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਥੈਂਕ ਗੌਡ’ 25 ਅਕਤੂਬਰ ਨੂੰ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਫਿਲਮ ‘ਚ ਰਕੁਲ ਪ੍ਰੀਤ ਸਿੰਘ ਪੁਲਸ ਅਫਸਰ ਦਾ ਕਿਰਦਾਰ ਨਿਭਾਅ ਰਹੀ ਹੈ।