ਹੁਸ਼ਿਆਰਪੁਰ ਦੇ ਨੇੜੇ ਗੜ੍ਹਸ਼ੰਕਰ ‘ਚ ਅੱਜ ਇੱਕ ਸੜਕ ਹਾਦਸਾ ਵਾਪਰਿਆ ਹੈ। ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਦੇ ਮੌਕੇ ‘ਤੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ‘ਤੇ ਬੇਕਾਬੂ ਟਰੱਕ ਜਾ ਚੜ੍ਹਿਆ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ‘ਚੋਂ 5 ਦੀ ਪਛਾਣ ਰਾਹੁਲ, ਸੁਦੇਸ਼ ਪਾਲ, ਰਾਮੋ , ਗੀਤਾ ਦੇਵੀ, ਉਨਤੀ ਵਜੋਂ ਕੀਤੀ ਗਈ ਹੈ।ਇਸ ਹਾਦਸੇ ‘ਚ 15 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜ਼ਖਮੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ ਹੈ। ਜਿੱਥੇ ਪੰਜ ਦੀ ਹਾਲਤ ਜਿਆਦਾ ਗੰਭੀਰ ਹੋਣ ਕਰਨ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਦੇਰ ਰਾਤ ਸ਼ਰਧਾਲੂ ਪੈਦਲ ਹੀ ਸ਼੍ਰੀ ਖੁਰਾਲਗੜ੍ਹ ਸਾਹਿਬ ਵੱਲ ਜਾ ਰਹੇ ਸੀ। ਇਸੇ ਦੌਰਾਨ ਖੁਰਾਲਗੜ੍ਹ ਸਾਹਿਬ ਵੱਲ ਜਾ ਰਿਹਾ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਸ਼ਰਧਾਲੂਆਂ ‘ਤੇ ਚੜ ਜਾਂਦਾ ਹੈ। ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਹੰਗਾਮਾ ਮਚ ਜਾਂਦਾ ਹੈ।
ਸੂਚਨਾ ਦੇ ਅਨੁਸਾਰ ਮ੍ਰਿਤਕ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਸੀ । ਇਹ ਸਾਰੇ ਸ਼ਰਧਾਲੂ ਪੈਦਲ ਹੀ ਜਾ ਰਹੇ ਸੀ ਕਿ ਬੇਕਾਬੂ ਟਰੱਕ ਹੇਠ ਆ ਕੇ ਮੌਤ ਹੋ ਜਾਂਦੀ ਹੈ। ਵਿਸਾਖੀ ਦੇ ਮੌਕੇ ‘ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸੀ ਸ਼ਰਧਾਲੂ |