ਹਿਮਾਚਲ ਪ੍ਰਦੇਸ਼ ‘ਚ ਪੁਲਿਸ ਨੇ ਲਾੜਾ-ਲਾੜੀ ਦੀ ਕਾਰ ਦਾ ਕੱਟਿਆ ਚਲਾਨ। ਇਹ ਕਾਰਵਾਈ ਨੈਸ਼ਨਲ ਹਾਈਵੇ-7 ‘ਤੇ ਮਾਜਰਾ ਨੇੜੇ ਸ਼ਹੀਦ ਸਮਾਰਕ ਨੇੜੇ ਹੋਈ।
ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਨੰਬਰ ਪਲੇਟ ‘ਤੇ ਲਾੜਾ-ਲਾੜੀ ਨੇ ਆਪਣਾ ਨਾਂ ਲਿਖਿਆ ਹੋਇਆ ਸੀ। ਜਦੋਂ ਪੁਲਿਸ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਨਾਕੇ ‘ਤੇ ਕਾਰ ਨੂੰ ਰੋਕ ਲਿਆ। ਕਾਰ ਦੀ ਪਿਛਲੀ ਨੰਬਰ ਪਲੇਟ ‘ਤੇ ਨਾਮ ਲਿਖ ਕੇ ਛੁਪਾਇਆ ਹੋਇਆ ਸੀ। ਜਿਸ ਕਾਰਨ ਪੁਲਿਸ ਨੇ ਉਸ ਨੂੰ ਕਾਨੂੰਨ ਦਾ ਸਬਕ ਸਿਖਾਉਂਦੇ ਹੋਏ ਮੋਟਰ ਵਹੀਕਲ ਐਕਟ ਤਹਿਤ ਚਲਾਨ ਪੇਸ਼ ਕਰਕੇ 500 ਰੁਪਏ ਦਾ ਜੁਰਮਾਨਾ ਕੀਤਾ ਹੈ।
ਦਰਅਸਲ ਹਿਮਾਚਲ ਪੁਲਿਸ ਨੇ ਸ਼ਹੀਦ ਸਮਾਰਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਹੈਲਮੇਟ, ਸੀਟ ਬੈਲਟ ਸਮੇਤ ਹੋਰ ਵਾਹਨ ਨਿਯਮਾਂ ਦੀ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਸੀ । ਇਸੇ ਦੌਰਾਨ ਦੂਜੇ ਰਾਜ ਤੋਂ ਇਕ ਕਾਰ ਉਥੇ ਆਈ, ਜਿਸ ਵਿੱਚ ਲਾੜਾ-ਲਾੜੀ ਸਵਾਰ ਸਨ। ਕਾਰ ਦੀ ਨੰਬਰ ਪਲੇਟ ‘ਤੇ ਲਾੜਾ-ਲਾੜੀ ਦੇ ਨਾਂ ਵਾਲਾ ਸਟਿੱਕਰ ਚਿਪਕਾਇਆ ਹੋਇਆ ਸੀ। ਇਹ ਦੇਖ ਕੇ ਪੁਲਿਸ ਨੇ ਗੱਡੀ ਨੂੰ ਰੋਕ ਲਿਆ।
ਜਦੋਂ ਪੁਲਿਸ ਨੇ ਕਾਰ ਨੂੰ ਰੋਕਿਆ ਤਾਂ ਉਸ ਵਿੱਚ ਲਾੜਾ-ਲਾੜੀ ਦੀ ਮੌਜੂਦਗੀ ਅਤੇ ਵਿਆਹ ਦੀ ਗੱਡੀ ਨੂੰ ਲੈ ਕੇ ਬਹਿਸ ਹੋ ਗਈ। ਫਿਰ ਪੁਲਿਸ ਨੇ ਲਾੜਾ-ਲਾੜੀ ਨੂੰ ਮੋਟਰ ਵਾਹਨ ਦੇ ਨਿਯਮਾਂ ਬਾਰੇ ਸਮਝਇਆ । ਇਸ ਤੋਂ ਬਾਅਦ ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਗਿਆ।
ਥਾਣਾ ਮਾਜਰਾ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਕਰ ਗੱਡੀ ਦੀ ਨੰਬਰ ਪਲੇਟ ’ਤੇ ਸਟਿੱਕਰ ਚਿਪਕਾਇਆ ਗਿਆ ਤਾਂ ਜੁਰਮਾਨਾ ਹੋਵੇਗਾ । ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਇਹ ਗੰਭੀਰ ਅਪਰਾਧ ਹੈ।