ਹਰਿਆਣਾ ਦੇ ਨੈਸ਼ਨਲ ਹਾਈਵੇਅ 152-ਡੀ ‘ਤੇ ਧੁੰਦ ਕਾਰਨ ਇਕ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ ਸੜਕ ‘ਤੇ ਖੜ੍ਹੇ ਟਰੱਕ ਡਰਾਈਵਰ ਦੇ ਸਾਥੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ‘ਚ ਸਵਾਰ 5 ਲੋਕ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ 2 ਨੌਜਵਾਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਹੈ।
ਮ੍ਰਿਤਕ ਦੀ ਪਛਾਣ ਨਰਵਾਣਾ ਦੇ ਖਾਨਪੁਰ ਪਿੰਡ ਦੇ ਰਹਿਣ ਵਾਲੇ ਸ਼ੇਖਰ ਵਜੋਂ ਹੋਈ ਹੈ। ਦੂਜੇ ਪਾਸੇ ਕਾਰ ਵਿੱਚ ਸਵਾਰ 5 ਵਿਅਕਤੀ ਖਾਟੂ ਸ਼ਾਮ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਰਤ ਰਹੇ ਸੀ । ਇਹ ਹਾਦਸਾ ਪਿੰਡ ਭੈਰੋਖੇੜਾ ਨੇੜੇ ਵਾਪਰਿਆ ਹੈ |
ਸ਼ੇਖਰ ਟਰੱਕ ਡਰਾਈਵਰ ਲਾਭ ਸਿੰਘ ਕੋਲ ਮਦੱਦਕਾਰ ਵਜੋਂ ਕੰਮ ਕਰ ਰਿਹਾ ਸੀ। ਐਤਵਾਰ ਸਵੇਰੇ ਸ਼ੇਖਰ ਆਪਣੇ ਮਾਲਕ ਨਾਲ ਜੈਪੁਰ ਤੋਂ ਗੱਡੀ ਲੋਡ ਕਰਕੇ ਰਿਸ਼ੀਕੇਸ਼ ਜਾ ਰਿਹਾ ਸੀ। ਭੈਰੋਖੇੜਾ ਨੇੜੇ ਕਾਫੀ ਧੁੰਦ ਸੀ ਅਤੇ ਗੱਡੀ ‘ਚੋਂ ਆਵਾਜ਼ ਆ ਰਹੀ ਸੀ ਤਾਂ ਸਾਈਡ ‘ਤੇ ਟਰੱਕ ਨੂੰ ਰੋਕ ਕੇ ਸ਼ੇਖਰ ਨੇ ਹੇਠਾਂ ਉਤਰ ਕੇ ਜਾਂਚ ਸ਼ੁਰੂ ਕਰ ਦਿੱਤੀ ਕਿ ਗੱਡੀ ‘ਚ ਕਿੱਥੋਂ ਆਵਾਜ਼ ਆ ਰਹੀ ਸੀ।
ਸ਼ੇਖਰ ਟਾਇਰ ਕੋਲ ਖੜ੍ਹਾ ਸੀ ਜਦੋਂ ਪਿੱਛੇ ਤੋਂ ਆ ਰਹੀ ਕਾਰ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ‘ਚ ਸ਼ੇਖਰ ਦੀ ਮੌਤ ਹੋ ਗਈ, ਜਦਕਿ ਕਾਰ ‘ਚ ਸਵਾਰ ਪੰਜ ਨੌਜਵਾਨ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਜੀਂਦ ਸਿਵਲ ਹਸਪਤਾਲ ਲਿਜਾਇਆ ਗਿਆ,ਜਿਸ ਵਿੱਚ ਦੋ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ।