Nation Post

ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਤਲਾਕ, ਰੈਪਰ ਨੂੰ ਗੁਜਾਰੇ ਭੱਤੇ ਲਈ ਚੁਕਾਉਣੀ ਪਈ ਇੰਨੀ ਵੱਡੀ ਰਕਮ

ਚੰਡੀਗੜ੍ਹ: ਪੰਜਾਬੀ ਗਾਇਕ ਹਨੀ ਸਿੰਘ ਤੇ ਪਤਨੀ ਸ਼ਾਲਿਨੀ ਤਲਵਾਰ ਦਾ ਵਿਆਹ 11 ਸਾਲ ਬਾਅਦ ਟੁੱਟ ਗਿਆ। ਸਾਕੇਤ ਜ਼ਿਲ੍ਹਾ ਅਦਾਲਤ, ਦਿੱਲੀ ਦੀ ਪਰਿਵਾਰਕ ਅਦਾਲਤ ਵਿੱਚ ਅੱਜ ਦੋਵਾਂ ਦਾ ਤਲਾਕ ਹੋ ਗਿਆ। ਹਨੀ ਸਿੰਘ ਨੇ ਇੱਕ ਸੀਲਬੰਦ ਲਿਫਾਫੇ ਵਿੱਚ ਸ਼ਾਲਿਨੀ ਤਲਵਾਰ ਨੂੰ ਗੁਜਾਰੇ ਭੱਤੇ ਵਜੋਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 20 ਮਾਰਚ 2023 ਨੂੰ ਹੋਵੇਗੀ। ਜਿਸ ਵਿੱਚ ਅਗਲੀ ਸੁਣਵਾਈ ਹੋਵੇਗੀ। ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ 3 ਅਗਸਤ ਨੂੰ ਤੀਸ ਹਜ਼ਾਰੀ ਕੋਰਟ ‘ਚ ਹਿਰਦੇਸ਼ ਸਿੰਘ ਯਾਨੀ ਹਨੀ ਸਿੰਘ ਖਿਲਾਫ ਘਰੇਲੂ ਹਿੰਸਾ ਲਈ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਹਨੀ ਸਿੰਘ ‘ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ। ਪਟੀਸ਼ਨ ਦਾਇਰ ਕਰਦੇ ਸਮੇਂ ਸ਼ਾਲਿਨੀ ਨੇ 10 ਕਰੋੜ ਰੁਪਏ ਦੀ ਮੰਗ ਵੀ ਕੀਤੀ ਸੀ ਪਰ ਉਸ ਨੂੰ ਸਿਰਫ 1 ਕਰੋੜ ਰੁਪਏ ਮਿਲੇ ਹਨ।

Exit mobile version