ਚੰਡੀਗੜ੍ਹ: ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰੋਪੜ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੀਐੱਮ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ‘ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਟਵੀਟ ਕਰਕੇ ਲਿਖਿਆ, ਕੀ ਸੀਐਮ ਭਗਵੰਤ ਮਾਨ ਰੋਪੜ ਦੇ ਪਿੰਡ ਮਜਾਰੀ ਅਤੇ ਭੱਲਣ ਪਿੰਡਾਂ ਵਿੱਚ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਨਾਲ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦਾ ਖੁੱਲ੍ਹ ਕੇ ਨੋਟਿਸ ਲੈਣਗੇ? ਮਾਫੀਆ ਨੇ ਨਦੀ ਨੂੰ 20 ਫੁੱਟ ਡੂੰਘਾ ਪੁੱਟਿਆ ਹੋਇਆ ਹੈ। ਹਰਜੋਤ ਬੈਂਸ ਜ਼ਿਲੇ ਤੋਂ ਚੁਣੇ ਗਏ ਮੰਤਰੀ ਅੱਖਾਂ ਬੰਦ ਕਰ ਰਹੇ ਹਨ! ਜਾਗੋ “ਬਦਲੋ”
Will @BhagwantMann take cognizance of blatant illegal mining with Jcb’s & Poclain machines in Villages Tarf Majari & Bhallan in Ropar? Mafia have dug up the river bed 20 feet deep unfortunately @harjotbains Minister elected from district is turning a blind eye! Wake up “Badlav” pic.twitter.com/Y2yu1zt9ja
— Sukhpal Singh Khaira (@SukhpalKhaira) May 17, 2022