ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਯੂਟਿਊਬ ਤੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸਿੱਧੂ ਮੂਸੇਵਾਲਾ ਦੇ ਹੁਣ ਯੂਟਿਊਬ ‘ਤੇ 20 ਮਿਲੀਅਨ ਤੋਂ ਜਿਆਦਾ ਸਬਸਕ੍ਰਾਈਬਰਸ ਪੂਰੇ ਹੋ ਚੁੱਕੇ ਹਨ। ਸਿੱਧੂ ਮੂਸੇਵਾਲਾ ਦੀ ਟੀਮ ਬਹੁਤ ਖੁਸ਼ ਹੈ। ਸਿੱਧੂ ਮੂਸੇਵਾਲਾ ਦੀ ਟੀਮ ਨੇ ਉਨ੍ਹਾਂ ਦੇ ਸਾਰੇ ਗੀਤਾਂ ਦੇ ਪੋਸਟਰਾਂ ਦਾ ਕੋਲਾਜ ਤਿਆਰ ਕਰਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਅਤੇ ਯੂਟਿਊਬ ‘ਤੇ ਸਬਸਕ੍ਰਾਈਬਰਸ ਵੱਧਣ ਦੀ ਖੁਸ਼ੀ ਬਾਰੇ ਵੀ ਦੱਸਿਆ ਹੈ।
ਸਿੱਧੂ ਦੀ ਟੀਮ ਦਾ ਦਾਅਵਾ ਹੈ ਕਿ ਭਾਰਤ ਦੇ ਸਭ ਤੋਂ ਵੱਧ ਸਬਸਕ੍ਰਾਈਬਰਸ ਪ੍ਰਾਪਤ ਕਰਨ ਵਾਲੇ ਕਲਾਕਾਰ ਬਣ ਚੁੱਕੇ ਹਨ ਅਤੇ ਯੂਟਿਊਬ ‘ਤੇ ਸਭ ਤੋਂ ਜਿਆਦਾ ਸਬਸਕ੍ਰਾਈਬਰਸ ਹਾਸਿਲ ਕਰਨ ਵਾਲੇ ਇਕਲੌਤੇ ਪੰਜਾਬੀ ਕਲਾਕਾਰ ਵੀ ਬਣ ਗਏ ਹਨ। ਉਨ੍ਹਾਂ ਦੇ ਯੂਟਿਊਬ ‘ਤੇ ਵਿਊਜ਼ 5.7 ਬਿਲੀਅਨ ਤੋਂ ਜਿਆਦਾ ਮਿਲਦੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਕਾਰਡ ਕੀਤੇ ਗੀਤ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਲਾਂਚ ਕਰ ਰਹੇ ਹਨ।
ਗਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤਿੰਨ ਗੀਤ ਰਿਲੀਜ਼ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਸਾਰੇ ਗੀਤਾਂ ਦੇ ਵਿਊਜ਼ ਲੱਖਾਂ ਤੱਕ ਪਹੁੰਚ ਗਏ ਹਨ। ਉਨ੍ਹਾਂ ਦਾ SYL ਦਾ ਇੱਕ ਗੀਤ ਯੂਟਿਊਬ ‘ਤੇ ਬੰਦ ਹੋ ਚੁੱਕਿਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਸਿੱਧੂ ਦੇ ਗੀਤ ਨੂੰ ਦਿੱਤੇ ਜਾ ਰਹੇ ਪਿਆਰ ਤੋਂ ਬਹੁਤ ਖੁਸ਼ ਹੋਏ ਹਨ ਅਤੇ ਜਲਦੀ ਤੋਂ ਜਲਦੀ ਸਿੱਧੂ ਨੂੰ ਇਨਸਾਫ਼ ਮਿਲ ਜਾਵੇ ਇਹ ਹੀ ਕਾਮਨਾ ਕਰਦੇ ਹਨ |