ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਿੱਲੀ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚਲਾਉਣ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।… ਇਹ ਗ੍ਰਿਫਤਾਰੀ ਗੁਜਰਾਤ ਦੇ ਮੁੰਦਰਾ ਤੋਂ ਹੋਈ ਹੈ। ਦਿੱਲੀ ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰਾਂ ਦਾ ਇੱਕ ਭੰਡਾਰ ਵੀ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਫੜੇ ਗਏ ਸ਼ੂਟਰ ਦੀ ਪਛਾਣ ਪ੍ਰਿਅਵ੍ਰਤ ਫੌਜੀ ਅਤੇ ਕਸ਼ਿਸ਼ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਮੰਨੂ ਨੇ ਮੂਸੇਵਾਲਾ ‘ਤੇ ਏਕੇ-47 ਨਾਲ ਗੋਲੀਬਾਰੀ ਕੀਤੀ ਸੀ। ਇਸ ਤੋਂ ਇਲਾਵਾ ਦੋ ਹੋਰ ਮੁਲਜ਼ਮਾਂ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 8 ਗ੍ਰਨੇਡ, ਇੱਕ ਗ੍ਰੇਨੇਡ ਲਾਂਚਰ, 9 ਇਲੈਕਟ੍ਰਿਕ ਡੈਟੋਨੇਟਰ, 20 ਰਾਉਂਡ ਵਾਲੀ ਇੱਕ ਅਸਾਲਟ ਰਾਈਫਲ, 3 ਪਿਸਤੌਲ ਸ਼ਾਮਲ ਹਨ। ਮੁਲਜ਼ਮਾਂ ਨੇ ਬੈਕਅਪ ਪਲਾਨ ਲਈ ਆਪਣੇ ਕੋਲ ਗ੍ਰੇਨੇਡ ਵੀ ਰੱਖਿਆ ਹੋਇਆ ਸੀ। ਇੱਕ ਕਾਰ ਵਿੱਚ 4 ਸ਼ੂਟਰ ਸਵਾਰ ਸਨ।