ਆਬੂਧਾਬੀ: ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਆਸ਼ੀਸ਼ ਨਹਿਰਾ ਵਰਗਾ ਵਿਅਕਤੀ ਭਾਰਤ ਦੀ ਟੀ-20 ਕੋਚਿੰਗ ਪ੍ਰਣਾਲੀ ਦਾ ਹਿੱਸਾ ਹੋਣਾ ਚਾਹੀਦਾ ਹੈ ਕਿਉਂਕਿ ਉਹ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਨਾਲੋਂ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਨੂੰ ਬਿਹਤਰ ਸਮਝਦਾ ਹੈ।
ਨੇਹਰਾ ਨੇ 2017 ਵਿੱਚ ਖੇਡ ਤੋਂ ਸੰਨਿਆਸ ਲੈ ਲਿਆ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਗੁਜਰਾਤ ਟਾਈਟਨਜ਼ ਨੂੰ ਉਨ੍ਹਾਂ ਦੇ ਆਈਪੀਐਲ ਡੈਬਿਊ ਵਿੱਚ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਰਭਜਨ ਨੇ ਕਿਹਾ, ‘ਟੀ-20 ਫਾਰਮੈਟ ‘ਚ ਤੁਹਾਡੇ ਕੋਲ ਆਸ਼ੀਸ਼ ਨਹਿਰਾ ਵਰਗਾ ਵਿਅਕਤੀ ਹੋਣਾ ਚਾਹੀਦਾ ਹੈ ਜਿਸ ਨੇ ਹਾਲ ਹੀ ‘ਚ ਖੇਡ ਨੂੰ ਅਲਵਿਦਾ ਕਿਹਾ ਹੈ।
ਉਹ ਇਸ ਫਾਰਮੈਟ ਨੂੰ ਬਿਹਤਰ ਸਮਝਦਾ ਹੈ। ਮੈਂ ਰਾਹੁਲ ਨਾਲ ਲੰਬੇ ਸਮੇਂ ਤੱਕ ਖੇਡਿਆ ਹੈ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦਾ ਹਾਂ। ਮੈਂ ਉਸ ਦੀ ਖੇਡ ਦੀ ਸਮਝ ‘ਤੇ ਸਵਾਲ ਨਹੀਂ ਉਠਾ ਰਿਹਾ ਪਰ ਇਹ ਫਾਰਮੈਟ ਥੋੜ੍ਹਾ ਵੱਖਰਾ ਅਤੇ ਮੁਸ਼ਕਲ ਹੈ।ਹਰਭਜਨ ਅਬੂ ਧਾਬੀ ਟੀ10 ਲੀਗ ‘ਚ ਦਿੱਲੀ ਬੁਲਸ ਟੀਮ ਦਾ ਹਿੱਸਾ ਹਨ।